ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਸਥਾਨਕ ਛੇਹਰਟਾ ਸਥਿਤ ਐਵਰਗਰੀਨ ਮਾਡਰਨ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਸਕੂਲ ਦੇ ਚੇਅਰਮੈਨ ਤਰਸੇਮ ਕੁਮਾਰ ਸ਼ਰਮਾ, ਪ੍ਰਿੰ. ਮੋਨਿਕਾ ਕਾਲੀਆ ਅਤੇ ਵਾਈਸ ਪਿ੍ਰੰ. ਗੀਤਾ ਸ਼ਰਮਾ ਦੀ ਅਗਵਾਈ ਵਿਚ ਕਰਵਾਇਆ ਗਿਆ।ਸਮਾਗਮ ਵਿੱਚ ਮੁੱਖ ਆਗੋਸ਼ ਸਪੈਸ਼ਲ ਸਕੂਲ ਦੇ ਪ੍ਰਿੰ. ਮਨਿੰਦਰਜੀਤ ਕੌਰ ਨੇ ਮਹਿਮਾਨ ਅਤੇ ਰਮੇਸ਼ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਕੂਲ ਦੀ ਪ੍ਰਬੰਧਕੀ ਟੀਮ ਨੇ ਪਹੁੰਚੀਆਂ ਸਖਸੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਸਕੂਲ ਦੇ ਸੰਸਥਾਪਕ ਅਤੇ ਉਘੇ ਸਮਾਜ ਸੇਵਿਕਾ ਊਸ਼ਾ ਸ਼ਰਮਾ ਨੂੰ ਫੁੱਲ ਮਾਲਾਵਾਂ ਅਰਪਿਤ ਕਰਨ ਉਪਰੰਤ ਗਣੇਸ਼ ਵੰਦਨਾ ਨਾਲ ਸ਼ੁਰੂ ਹੋਏ ਰੰਗਾਂਰੰਗ ਪ੍ਰੋਗਰਾਮ ਵਿੱਚ ਵਾਤਾਵਰਣ ਬਚਾਉਣ ਅਤੇ ਧੀਆਂ ਦੇ ਬਰਾਬਰ ਹੱਕਾਂ ਦੀ ਗੱਲ ਕਰਦੇ ਦੋ ਨਾਟਕ ‘ਨਾਂ ਕਾਟੋ ਮੁਝੇ ਅਤੇ ਐਸਾ ਕਿਉਂ ਹੈ ਮਾਂ’ ਵਿਦਿਆਰਥੀਆਂ ਵਲੋਂ ਸਫਲਤਾ ਪੂਰਵਕ ਖੇਡੇ ਗਏ। ਕੋਰਿਓਗ੍ਰਾਫੀ, ਡਾਂਸ ਅਤੇ ਲੋਕ ਨਾਚ ਭੰਗੜਾ ਰਾਹੀਂ ਵਿਦਿਆਰਥੀਆਂ ਨੇ ਆਪੋ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਅਗੋਸ਼ ਸਪੈਸ਼ਲ ਸਕੂਲ ਤੋਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੇ ਸਪੈਸ਼ਲ ਵਿਦਿਆਰਥੀ ਸਮੀਰ ਨੇ ਗੀਤ ਅਤੇ ਸਕਿੱਟਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਸਟੇਜ ਸੰਚਾਲਨ ਅਨੂੰ ਨੇ ਬਾਖੂਬੀ ਕੀਤਾ।
ਸਾਹਿਲ ਸ਼ਰਮਾ ਨੂੰ ਭੰਗੜੇ ਅਤੇ ਵਿਕਰਾਂਤ ਸ਼ਰਮਾ ਨੂੰ ਸਕੂਲ ਦੇ ਬੈਸਟ ਸਟੂਡੈਂਟ ਦਾ ਸਨਮਾਨ ਦੇ ਕੇ ਨਿਵਾਜਿਆ ਗਿਆ। ਮੁੱਖ ਮਹਿਮਾਨ ਮਨਿੰਦਰਜੀਤ ਕੌਰ, ਰਮੇਸ਼ ਸ਼ਰਮਾ, ਚੇਅਰਮੈਨ ਤਰਸੇਮ ਕੁਮਾਰ ਸ਼ਰਮਾ ਅਤੇ ਪ੍ਰਿੰ. ਮੋਨਿਕਾ ਕਾਲੀਆ ਨੇ ਸਕੂਲ ਦੀਆਂ ਵਿਲੱਖਣ ਪ੍ਰਾਪਤੀਆਂ ਦੀਸ਼ਲਾਘਾ ਕੀਤੀ। ਵਾਈਸ ਪ੍ਰਿੰਸੀਪਲ ਗੀਤਾ ਸ਼ਰਮਾ ਨੇ ਸਕੂਲ ਦੇ ਨਤੈਜੇ ਐਲਾਨੇ ਅਤੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤੀ ਸੰਸਕ੍ਰਿਤੀ ਗਿਆਨ ਪ੍ਰੀਖਿਆ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀ ਵੀ ਸਨਮਾਨੇ ਗਏ।
ਪ੍ਰਿੰ. ਮੋਨਿਕਾ ਕਾਲੀਆ ਨੇ ਕਿਹਾ ਕਿ ਸਕੂਲ ਦੇ ਸੰਸਥਾਪਕ ਊਸ਼ਾ ਸ਼ਰਮਾ ਦੀਆਂ ਪਾਈਆਂ ਪੈੜਾਂ ‘ਤੇ ਚੱਲਦਿਆਂ ਉਨ੍ਹਾਂ ਦੇ ਲਏ ਹੋਏ ਸੁਪਨੇ ਨੂੰ ਪੂਰਾ ਸਟਾਫ ਅਤੇ ਵਿਦਿਆਰਥੀ ਪੂਰਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਚੇਅਰਮੈਨ ਤਰਸੇਮ ਸ਼ਰਮਾ ਅਤੇ ਸਕੂਲ ਦੀ ਸਮੁੱਚੀ ਟੀਮ ਵਲੋਂ ਉਘੇ ਸਮਾਜ ਸੇਵਿਕਾ ਪ੍ਰਿੰ. ਮਨਿੰਦਰਜੀਤ ਕੌਰ ਨੂੰ ਊਸ਼ਾ ਰਾਣੀ ਯਾਦਗਾਰੀ ਐਵਾਰਡ ਅਤੇ ਰਮੇਸ਼ ਸ਼ਰਮਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਸਪੈਸ਼ਲ ਵਿਦਿਆਰਥੀ ਸਮੀਰ, ਦਿਲਜੋਤ, ਸਮਾਜ ਸੇਵਿਕਾ ਰਕੇਸ਼ ਭਟਾਰਾ, ਚੇਅਰਮੈਨ ਕੰਵਲਜੀਤ ਸਿੰਘ ਅਤੇ ਅਮਨਦੀਪ ਸਿੰਘ ਆਦਿ ਨੂੰ ਸਕੂਲ ਵਲੋਂ ਤੋਹਫੇ ਭੇਂਟ ਕੀਤੇ ਗਏ। ਇਸ ਸਮੇਂ ਪੋ੍ਰ. ਗੋਰਵ ਕਾਲੀਆ, ਪ੍ਰੋ. ਸਨੇਹ ਕਾਲੀਆ, ਸ਼ਰਨਜੀਤ, ਪੂਜਾ, ਰਾਜਬੀਰ, ਭਾਰਤੀ, ਧਰੁਵ ਸ਼ਰਮਾ, ਪ੍ਰਿਯੰਕਾ, ਨੇਹਾ, ਜੀਨਤ ਅਤੇ ਸੁਨੈਨਾ ਆਦਿ ਨੇ ਵੀ ਸ਼ਮੂਲੀਅਤ ਕੀਤੀ।
Check Also
ਸੰਤ ਬਾਬਾ ਅਤਰ ਸਿੰਘ ਜੀ ਮੈਡੀਕਲ ਕਾਲਜ਼ ਤੇ ਹਸਪਤਾਲ ਦੀ ਬਿਲਡਿੰਗ ਦੇ ਉਸਾਰੀ ਕਾਰਜ਼ ਸ਼ੁਰੂ
ਮਸਤੂਆਣਾ ਸਾਹਿਬ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਰੋਸ ਧਰਨੇ ਨੂੰ ਕੀਤਾ ਸਮਾਪਤ ਸੰਗਰੂਰ, …