ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਭਾਗਾਂ ਭਰਿਆ ਤਿਉਹਾਰ ‘‘ਵਿਸਾਖੀ” ਅੱਜ 12-04-2017 ਨੂੰ ਸ਼ਾਮ ਠੀਕ 4 ਵਜੇ ਕਰਤਾਰ ਸਿੰਘ ਦੁਗੱਲ ਆਡੀਟੋਰੀਅਮ ਵਿਰਸਾ ਵਿਹਾਰ ਵਿਖੇ ਮਨਾਇਆ ਜਾਵੇਗਾ।ਭੰਗੜੇ, ਗਿੱਧੇ, ਲੋਕ ਗੀਤ-ਸੰਗੀਤ ਤੇ ਲੋਕ ਸਾਜ਼ਾਂ ਦੀ ਜੁੰਗਲਬੰਦੀ ਸਮਾਗਮ ਦੇ ਮੁੱਖ ਆਕਰਸ਼ਨ ਹੋਣਗੇ। ਇਸ ਮੌਕੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਹਰਮਨ ਪਿਆਰੇ ਗਾਇਕ ਤੇ ਸੰਗੀਤਕਾਰ ਹਰਿੰਦਰ ਸੋਹਲ ਦੀ ਆਵਾਜ ਤੇ ਸੰਗੀਤ ਨਾਲ ਸ਼ਿੰਗਾਰੀ 10 ਗੀਤਾਂ ਦੀ ਸੀ. ਡੀ ਲੋਕ ਰੰਗ ਵਿਸ਼ੇਸ਼ ਸਖਸ਼ੀਅਤਾਂ ਵਲੋਂ ਰੀਲੀਜ਼ ਕੀਤੀ ਜਾਵੇਗੀ।ਇਸ ਸਮਾਗਮ ਲਈ ਵਿਰਸਾ ਵਿਹਾਰ ਵਲੋਂ ਕਲਾ-ਪ੍ਰੇਮੀਆਂ, ਲੇਖਕਾਂ, ਬੁੱਧੀਜੀਵੀਆਂ ਅਤੇ ਪ੍ਰੈਸ ਮੀਡੀਆ ਨੂੰ ਹਾਰਦਿਕ ਸੱਦਾ ਹੈ। ਇਸ ਸਮਾਗਮ ਦੇ ਪੇਸ਼ਕਾਰ ਹਰਿੰੰਦਰ ਸੋਹਲ ਹੋਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media