ਅਲਗੋਕੋਠੀ/ ਅਮਰਕੋਟ, 14 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਨੌਜਵਾਨ ਵਾਤਾਵਰਨ ਸੰਭਾਲ ਲਹਿਰ ਤਹਿਤ ਡਾਕਟਰ ਮਨੋਹਰ ਲਾਲ ਮੈਮੋਰੀਅਲ ਪਬਲਿਕ ਸਕੂਲ ਅਮਰਕੋਟ ਵਿਖੇ ਛਾਂ-ਦਾਰ ਬੂਟੇ ਲਗਾਏ ਗਏ।
ਲਹਿਰ ਦੇ ਮੁਖੀ ਵੀਰ ਬਲਜੀਤ ਸਿੰਘ ਅਜਾਦ ਵਲੋਂ ਜਥੇਬੰਦੀ ਦੇ ਕੰਮਾਂ ‘ਤੇ ਚਾਨਣਾ ਪਾਇਆ ਗਿਆ।ਵੀਰ ਦਿਲਬਾਗ ਸਿੰਘ ਧਾਰੀਵਾਲ, ਜਗਦੀਪ ਸਿੰਘ ਸੈਦਪੁਰ, ਗੁਰਦੇਵ ਸਿੰਘ ਗਿਲ੍ਹ, ਡਾ: ਦਲਜੀਤ ਸਿੰਘ ਮੱਦਰ, ਮਲਕੀਅਤ ਸਿੰਘ ਭਾਈ ਲੱਧੂ ਵਾਲਿਆਂ ਨੇ ਬੱਚਿਆਂ ਨਾਲ ਵਾਤਾਵਰਨ ਦੀ ਸੰਭਾਲ ਪ੍ਰਤੀ ਵਿਚਾਰਾਂ ਕਰਦਿਆ ਜੀਵਨ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪ੍ਰੇਰਨਾ ਕੀਤੀ।ਉਹਨਾਂ ਕਿਹਾ ਕਿ ਕਾਰਖਾਨਿਆਂ ਦੀ ਚਿਮਣੀਆਂ ਚੋਂ ਨਿਕਲਦੇ ਧੁਏਂ ਅਤੇ ਖੇਤਾਂ ਵਿਚ ਕਣਕ ਅਤੇ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਨਾਲ ਹੁੰਦੇ ਪ੍ਰਦੂਸ਼ਣ ਨੂੰ ਰੋਕਣਾ ਸਾਡਾ ਸਾਰਿਆਂ ਦਾ ਫਰਜ ਹੈ।ਬੱਚਿਆਂ ਨੇ ਲਹਿਰ ਦੇ ਵੀਰਾਂ ਗੁਰਪ੍ਰੀਤ ਸਿੰਘ ਜੋਤੀਸ਼ਾਹ, ਪ੍ਰਿੰਸ ਉਬੋਕੇ, ਇੰਦਰਜੀਤ ਸਿੰਘ ਅਮਰਕੋਟ ਨਾਲ ਮਿਲ ਕੇ ਰੁੱਖ ਲਗਾਏ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ਼ੁਸ਼ਮਾ ਸ਼ਰਮਾ, ਮੈਡਮ ਆਰਤੀ ਸ਼ਰਮਾ, ਸਰ ਅਸ਼ਵਨੀ ਅਰੌੜਾ, ਮੈਡਮ ਹਰਪ੍ਰੀਤ ਕੌਰ, ਸਿਮਰਨਜੀਤ ਕੌਰ, ਪ੍ਰਭਜੀਤ ਕੌਰ, ਕੁਲਦੀਪ ਕੌਰ, ਹਰਵਿੰਦਰ ਕੌਰ, ਕਵਲਦੀਪ ਕੌਰ, ਨਰਿੰਦਰ ਕੌਰ ਆਦਿ ਹਾਜਿਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media