
ਤਸਵੀਰ- ਅਵਤਾਰ ਸਿੰਘ ਕੈਂਥ
ਬਠਿੰਡਾ, 24 ਜੂਨ ( ਜਸਵਿੰਦਰ ਸਿੰਘ ਜੱਸੀ )- ਸਥਾਨਕ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਇਰਾਕ ‘ਚ ਚੱਲ ਰਹੇ ਗ੍ਰਹਿ ਯੁੱਧ ਦੌਰਾਨ ਫਸੇ ਪੰਜਾਬੀਆਂ ਅਤੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਘਰ ਵਾਪਸੀ ਅਤੇ ਚੜ੍ਹਦੀ ਕਲਾਂ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਪ੍ਰਕਾਸ਼ ਕਰਵਾਉਣ ਉਪਰੰਤ ਅੱਜ ਭੋਗ ਪਾਏ ਗਏ। ਅਰਦਾਸ ਭਾਈ ਪੂਰਨ ਸਿੰਘ ਵਲੋਂ ਕੀਤੀ ਗਈ ਅਤੇ ਇਸ ਮੌਕੇ ਅਰਦਾਸ ਵਿਚ ਸ਼ਾਮਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰ ਅਤੇ ਅਹੁਦੇਦਾਰ ਅਵਤਾਰ ਸਿੰਘ ,ਜਸਵਿੰਦਰ ਸਿੰਘ ਜੱਸੀ,ਐੋਸ.ਜੀ.ਪੀ.ਸੀ ਮੈਂਬਰ ਸੁਖਦੇਵ ਸਿੰਘ ਬਾਹੀਆ, ਬੀਬੀ ਜੋਗਿੰਦਰ ਕੌਰ, ਬੀਬੀ ਮਹਿੰਦਰ ਕੌਰ, ਮੈਨੇਜਰ ਸੁਮੇਰ ਸਿੰਘ, ਮੁੱਖ ਗ੍ਰੰਥੀ ਭਾਈ ਜੱਗਾ ਸਿੰਘ, ਮੀਤ ਮੈਨੇਜਰ ਗੁਰਤੇਜ ਸਿੰਘ ਕਾਲਾ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ‘ਚ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਹੋਰ ਵੀ ਗੁਰੂ ਘਰਾਂ ਵਿਚ ਪੰਜਾਬੀਆਂ ਅਤੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਘਰ ਵਾਪਸੀ ਅਤੇ ਚੜ੍ਹਦੀ ਕਲਾਂ ਅਰਦਾਸਾਂ ਕੀਤੀਆਂ ਗਈਆਂ।
Punjab Post Daily Online Newspaper & Print Media