ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਸਟੇਟ ਰੋਕਿਟਬਾਲ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਰੋਕਿਟਬਾਲ ਐਸੋਸੀਏਸ਼ਨ ਦੇ ਪ੍ਰਬੰਧਾਂ ਹੇਠ ਅੰਡਰ-17 ਸਾਲ ਉਮਰ ਵਰਗ ਦੇ ਸੀਨੀਅਰ ਲੜਕੇ ਲੜਕੀਆਂ ਦੀ 28 ਅਪ੍ਰੈਲ ਤੋਂ 30 ਅਪ੍ਰੈਲ ਤੋਂ ਆਯੋਜਨ ਹੋਣ ਵਾਲੀ ਜ਼ਿਲ੍ਹਾ ਰੋਕਿਟਬਾਲ ਚੈਂਪੀਅਨਸ਼ਿਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੈਣਗੜ੍ਹ ਛੇਹਰਟਾ ਦੀ ਬਜਾਏ ਹੁਣ 5-6 ਮਈ ਨੂੰ ਬੇਸਿਕ ਸ਼ਿਕਸ਼ਾ ਕੇਂਦਰ ਸਕੂਲ ਕੋਟ ਬਾਬਾ ਦੀਪ ਸਿੰਘ ਸਾਹਮਣੇ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਆਯੋਜਿਤ ਹੋਵੇਗੀ।ਟੈਕਨੀਕਲ ਸੈਕਟਰੀ ਜੀ.ਐਸ ਭੱਲਾ ਨੇ ਦੱਸਿਆ ਹੈ ਕੀ ਟੂਰਨਾਮੈਂਟ ਵਿੱਚ ਆਲ ਇੰਡੀਆ ਐਸੋਸੀਏਸ਼ਨ ਦੇ ਨਿਯਮ ਲਾਗੂ ਹੋਣਗੇ ਤੇ 5 ਮਈ ਤੱਕ ਐਂਟਰੀ ਫਾਰਮ ਜਮ੍ਹਾ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 1-1-2001 ਤੋਂ ਬਾਅਦ ਹੋਏ ਖਿਡਾਰੀ ਹੀ ਇਸ ਵਿੱਚ ਹਿੱਸਾ ਲੈ ਸਕਣਗੇ।ਉਨ੍ਹਾਂ ਨੂੰ 4 ਪਾਸਪੋਰਟ ਸਾਈਜ ਫੋਟੋ ਤੇ ਉਮਰ ਦਾ ਪ੍ਰਮਾਣ ਪੱਤਰ ਦੇਣਾ ਲਾਜ਼ਮੀ ਹੋਵੇਗਾ।ਉਨ੍ਹਾਂ ਦੱਸਿਆ ਕਿ ਪ੍ਰਤੀਯੋਗਤਾ ਵਿੱਚ ਸ਼ਾਮਿਲ ਹੋਣ ਲਈ ਕਿੱਟ ਜ਼ਰੂਰੀ ਹੋਵੇਗੀ। ਇਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਵੱਖ-ਵੱਖ ਕਮੇਟੀਆਂ ਦਾ ਗੱਠਣ ਕਰ ਦਿੱਤਾ ਗਿਆ ਹੈ।2 ਦਿਨਾ ਇਸ ਖੇਡ ਪ੍ਰਤੀਯੋਗਤਾ ਦੇ ਦੌਰਾਨ ਪ੍ਰਧਾਨ ਐਸ.ਪੀ ਜਸਵੰਤ ਕੌਰ, ਜਨਰਲ ਸੈਕਟਰੀ ਪ੍ਰਿੰਸੀਪਲ ਬਲਵਿੰਦਰ ਸਿੰਘ ਤੋਂ ਇਲਾਵਾ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਉਚੇਚੇ ਤੌਰ `ਤੇ ਹਾਜ਼ਰ ਰਹਿਣਗੇ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media