ਪੱਟੀ, 24 ਅਪ੍ਰੈਲ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) –
ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਵੱਲੋ ਲੋੜਵੰਦ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਸਮੇਂ ਸਮੇਂ ਖੂਨਦਾਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਇਸੇ ਸਬੰਧ ਵਿੱਚ ਅੱਜ ਪੱਟੀ ਵਿਖੇ ਇਕ ਲੋੜਵੰਦ ਮਰੀਜ਼ ਦੀ ਜਾਨ ਬਚਾਈ ਗਈ।ਇਸ ਮੌਕੇ ਸੰਸਥਾ ਦੇ ਮੈਬਰ ਨਿਰਮਲ ਸਿੰਘ ਮਾਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਹਮੇਸ਼ਾਂ ਹੀ ਸਮਾਜ ਦੀ ਭਲਾਈ ਲਈ ਹਾਜਰ ਹੈ ਤੇ ਕਿਤੇ ਵੀ ਕਿਸੇ ਵੀ ਮਰੀਜ਼ ਨੂੰ ਖੂਨ ਦੀ ਜਰੂਰਤ ਹੁੰਦੀ ਹੈ ਤਾਂ ਸਾਡੀ ਸੰਸਥਾ ਦੇ ਮੈਂਬਰ ਉੱਥੇ ਪਹੁੰਚ ਕੇ ਮਰੀਜ ਨੂੰ ਖੁਨਦਾਨ ਕਰਕੇ ਉਸ ਦੀ ਸਹਾਇਤਾ ਕਰਦੇ ਹਨ। ਉਹਨਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਇਸ ਲਈ ਨੌਜਵਾਨਾਂ ਨੂੂੰੰ ਚਾਹੀਦਾ ਹੈ ਕਿ ਨਸ਼ੇ ਤਿਆਗ ਕੇ ਖੂਨ ਦਾਨ ਜਰੂਰ ਕਰਨ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media