ਤਲਵੰਡੀ ਸਾਬੋ (ਬਠਿੰਡਾ), 25 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੰਪਿਊਟਰ ਐਪਲੀਕੇਸ਼ਨ ਕਾਲਜ ਵਲੋਂ ਇਕ ਮਾਹਿਰ ਭਾਸ਼ਨ ਆਯੋਜਿਤ ਕੀਤਾ ਗਿਆ।ਉਨਾਂ ਵਿਦਿਆਰਥੀਆਂ ਅਤੇ ਸਟਾਫ ਨਾਲ ਅਤਿ ਆਧੁਨਿਕ ਤਰੀਕੇ ਨਾਲ ਪਾਵਰ ਪੁਆਇੰਟ ਪ੍ਰਸਤੂਤੀਕਰਨ ਦੇ ਜਰੀਏ ਵਿਚਾਰ ਸਾਂਝੇ ਕੀਤੇ ਜਿਸ ਵਿਚ ਡੀ.ਬੀ.ਐਮ.ਐਸ ਵਿਸ਼ੇ ਅਤੇ ਨਾਰਮੇਲਾਈਜੇਸ਼ਨ ਵਿਸ਼ਿਆਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ।ਜੋ ਕਿ ਅਜੋਕੀ ਕੰਪਿਊਟਰ ਪੜਾਈ ਲਈ ਬਹੁਤ ਲਾਹੇਵੰਦ ਹਨ।
ਕੰਪਿਊਟਰ ਐਪਲੀਕੇਸ਼ਨ ਕਾਲਜ ਦੇ ਡੀਨ ਡਾ. ਵਿਜੇ ਲਕਸ਼ਮੀ ਨੇ ਦੱਸਿਆ ਕਿ ਲੈਕਚਰ ਉਪਰੰਤ ਇਕ ਪ੍ਰਸ਼ਨ ਉੱਤਰ ਪ੍ਰੀਕਿ੍ਰਆ ਵੀ ਆਯੋਜਿਤ ਕੀਤੀ ਗਈ ਜਿਸ ਵਿਚ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਸੰਤੋਸ਼ਜਨਕ ਉੱਤਰ ਡਾ. ਭਾਟੀਆ ਵੱਲੋਂ ਦਿੱਤੇ ਗਏ।ਇਸ ਤੋਂ ਛੁੱਟ ਮਾਹਰਾਂ ਨੇ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਕਰਦਿਆਂ ਵਿਸ਼ੇ ਨਾਲ ਸਬੰਧਤ ਕੁਝ ਪ੍ਰਸ਼ਨ ਪੁੱਛੇ ਅਤੇ ਸਹੀ ਉੱਤਰ ਦੇਣ ਵਾਲੇ ਵਿਦਿਆਰਥੀਆਂ ਨੂੰ ਕਿਤਾਬਾਂ ਇਨਾਮ ਦੇ ਰੂਪ ਵਿਚ ਡਾ. ਭਾਟੀਆ ਵੱਲੋਂ ਵੰਡੀਆ ਗਈਆ ਜ਼ੋ ਕਿ ਉਨਾਂ ਦੇ ਕੰਪਿਊਟਰ ਐਪਲੀਕੇਸ਼ਨ ਕੋਰਸ ਵਿਚ ਬਹੁਤ ਮੱਦਦਗਾਰੀ ਸਿੱਧ ਹੋਣਗੀਆ।ਇਸ ਮਾਹਿਰ ਭਾਸ਼ਨ ਦੌਰਾਨ ਕਾਲਜ ਦੇ ਐਚ.ਓ.ਡੀ ਪ੍ਰੋ. ਹਰਪਾਲ ਸਿੰਘ, ਮੈਡਮ ਉਪਾਸਨਾ ਗਰਗ, ਡਾ. ਰਜਿੰਦਰ ਸਿੰਘ, ਪ੍ਰੋ. ਆਨੰਦ ਸ਼ਰਮਾ, ਪ੍ਰੋ. ਸੁਖਪ੍ਰੀਤ ਸਿੰਘ, ਅਸ਼ਵਨੀ ਜ਼ਿੰਦਲ, ਹਰਬੰਸ ਸਿੰਘ, ਮਨਵਿੰਦਰ ਸਿੰਘ, ਮਨਦੀਪ ਕੋਰ ਅਤੇ ਹੋਰ ਸਟਾਫ ਮੈਬਰਾਂ ਨੇ ਵਿਦਿਆਰਥੀਆਂ ਨਾਲ ਹਾਜ਼ਰੀਨ ਹੋ ਕੇ ਉਨਾਂ ਦੀ ਹੌਸਲਾ ਅਫਜਾਈ ਵਧਾਈ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਕੰਪਿਊਟਰ ਐਪਲੀਕੇਸ਼ਨ ਕਾਲਜ ਦੇ ਡੀਨ ਡਾ. ਵਿਜੇ ਲਕਸ਼ਮੀ ਅਤੇ ਉਨਾਂ ਦੇ ਸਟਾਫ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਮਾਹਿਰ ਭਾਸ਼ਨ ਲਈ ਡਾ. ਭਾਟੀਆ ਦਾ ਧੰਨਵਾਦ ਕਰਦਿਆਂ ਸਟਾਫ ਸਮੇਤ ਉਨਾਂ ਨੂੰ ਸਨਮਾਨਿਤ ਕੀਤਾ।ਭਵਿੱਖ ਵਿਚ ਵੀ ਅਜਿਹੀਆਂ ਵਿੱਦਿਅਕ ਗਤੀਵਿਧੀਆਂ ਦੇ ਆਦਾਨ ਪ੍ਰਦਾਨ ਦੀ ਨਿਘਰ ਆਸ ਪ੍ਰਗਟਾਈ।
ਜਿਕਰਯੌਗ ਹੈ ਕਿ ਥਾਪਰ ਯੂਨੀਵਰਸਿਟੀ ਤੋਂ ਐਸੋਸੀਏਟ ਪ੍ਰੋਫੈਸਰ ਡਾ. ਪ੍ਰਤੀਕ ਭਾਟੀਆ ਨੇ ਇਸ ਪ੍ਰੋਗਰਾਮ ਵਿਚ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ।ਜੇਕਰ ਡਾ. ਭਾਟੀਆ ਦੀ ਅਕਾਦਮਿਕ ਗਤੀਵਿਧੀਆਂ ਵਿਚ ਝਾਤ ਮਾਰੀਏ ਤਾਂ ਉਨਾਂ ਦੀਆਂ ਕੰਪਿਊਟਰ ਵਿਸ਼ੇ ਨਾਲ ਸਬੰਧਤ 6 ਕਿਤਾਬਾਂ ਛਪ ਚੁੱਕੀਆਂ ਹਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ 75 ਤੋਂ ਵਧੇਰੇ ਪਰਚੇ ਪੜ ਚੁੱਕੇ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media