ਖੇਡ ਪ੍ਰਮੋਟਰਾਂ ਨੂੰ ਇਸ ਸਿਲਸਿਲੇ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ – ਸੰਧੂ / ਦੱਤੀ

ਅੰਮ੍ਰਿਤਸਰ, 25 ਜੂਨ (ਪ੍ਰੀਤਮ ਸਿੰਘ)- ਜੀਐਨਡੀਯੂ ਵਿਖੇ ਚੱਲ ਰਹੇ ਵੱਖ-ਵੱਖ ਖੇਡਾਂ ਦੇ ਸਿਲਸਿਲੇਵਾਰ ਸਮਰ ਕੋਚਿੰਗ ਕੈਪਾਂ ਦੇ ਵਿਚ ਸ਼ਾਮਲ ਖਿਡਾਰੀਆਂ ਨੂੰ ਖੁਰਾਕ ਦੇ ਨਾਲ-ਨਾਲ ਖੇਡ ਪ੍ਰਮੋਟਰਾਂ ਦੇ ਵੱਲੋਂ ਖੇਡ ਕਿੱਟਾਂ ਤੇ ਹੋਰ ਲੋੜੀਂਦੀ ਸਮੱਗਰੀ ਵੀ ਵੰਡੀ ਜਾ ਰਹੀ ਹੈ । ਇਸ ਸਿਲਸਿਲੇ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੁੱਟਬਾਲ ਸਟੇਡੀਅਮ ਵਿਖੇ ਕੋਚ ਪ੍ਰਦੀਪ ਕੁਮਾਰ ਦੀ ਦੇਖ ਰੇਖ ਚੇ ਬੇਮਿਸਾਲ ਪ੍ਰਬੰਧਾਂ ਹੇਠ ਵੱਖ-ਵੱਖ ਸਕੂਲਾਂ ਕਾਲਜਾਂ ਦੀਆਂ ਫੁੱਟਬਾਲ ਖਿਡਾਰਨਾਂ ਦੇ ਚੱਲ ਰਹੇ ਫੁੱਟਬਾਲ ਸਮਰ ਕੋਚਿੰਗ ਕੈਂਪ ਦੌਰਾਨ ਸਖਤ ਮਿਹਨਤ ਕਰਨ ਵਾਲੀਆਂ ਖਿਡਾਰਨਾਂ ਨੂੰ ਖੇਡ ਕਿੱਟਾਂ ਵੰਡਣ ਲਈ ਇਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਸ ਦੌਰਾਨ ਸੀਨੀਅਰ ਅਕਾਲੀ ਆਗੂ ਤੇ ਕੌਂਸਲਰ ਅਮਰਬੀਰ ਸਿੰਘ ਸੰਧੂ ਤੇ ਸੀਨੀਅਰ ਕਾਂਗਰਸੀ ਆਗੂ ਸੋਨੂੰ ਦੱਤੀ ਨੇ ਉਚੇਚੇ ਤੌਰ ਤੇ ਹਾਜਰੀ ਭਰਦਿਆਂ ਤੇ ਖਿਡਾਰਨਾਂ ਨੂੰ ਕਿੱਟਾਂ ਵੰਡਦਿਆਂ ਕਿਹਾ ਕਿ ਇਕ ਖਿਡਾਰੀ ਧਰਮ ਜਾਤ ਪਾਤ ਤੋਂ ਪਰੇ ਹੁੰਦਾ ਹੈ ਤੇ ਦੇਸ਼ ਦੇ ਖੇਡ ਖੇਤਰ ਦੇ ਸਰਮਾਏ ਦੀ ਸਾਨੂੰ ਸਭ ਨੂੰ ਪਾਰਟੀ ਬਾਜ਼ੀ ਤੋਂ ਪਰ੍ਹੇ ਰਹਿੰਦਿਆਂ ਡੱਟ ਕੇ ਮੱਦਦ ਕਰਨੀ ਚਾਹੀਦੀ ਹੈ। ਉਨਾਂ੍ਹ ਹੋਰ ਵੀ ਖੇਡ ਪ੍ਰੇਮੀਆਂ ਤੇ ਖੇਡ ਪ੍ਰਮੋਟਰਾਂ ਨੂੰ ਇਸ ਸਿਲਸਿਲੇ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਹਰਜੀਤ ਸਿੰਘ, ਕੋਚ ਲਖਵੀਰ ਸਿੰਘ, ਕੋਚ ਜਗਦੀਪ ਸਿੰਘ, ਰਮੇਸ਼ ਮੰਡੌਤੀਆ, ਗੁਰਿੰਦਰ ਸਿੰਘ, ਜਸਵਿੰਦਰ ਸਿੰਘ ਰੇਲਵੇ, ਸਵਰਾਜ ਸਿੰਘ, ਸਿਮਰਨ ਸਿੰਘ, ਹਰਦੀਪ ਸਿੰਘ ਪੰਨੰ, ਵਰੁਣ ਅਰੌੜਾ ਆਦਿ ਹਾਜ਼ਰ ਸਨ।
Punjab Post Daily Online Newspaper & Print Media