ਅਲਗੋਕੋਠੀ /ਅਮਰਕੋਟ, 1 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –
ਜਿਲਾ ਤਰਨ ਤਾਰਨ ਦੇ ਐਸ.ਐਸ.ਪੀ ਹਰਜੀਤ ਸਿੰਘ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਸਮਾਜ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੁਲੀਸ ਵਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮਹਿੰਮ ਵਿੱਚ ਸਹਿਯੋਗ ਦੀ ਮੰਗ ਕਰਦਿਆਂ ਪੁਲੀਸ ਥਾਣਾ ਵਲਟੋਹਾ ਦੇ ਮੁੱਖੀ ਇੰਸਪੈਕਟਰ ਕਮਲਮੀਤ ਸਿੰਘ ਨੇ ਭਰੋਸਾ ਦਿਤਾ ਹੈ ਕਿ ਇਲਾਕੇ ਅੰਦਰ ਕਿਸੇ ਵੀ ਗੁੰਡਾ ਅਨਸਰ ਨੂੰ ਸਿਰ ਨਹੀ ਚੁੱਕਣ ਦਿਤਾ ਜਾਵੇਗਾ।ਪੁਲੀਸ ਚੋਕੀਂ ਅਲਗੋਕੋਠੀ ਵਿਖੇ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਦੌਰਾਨ ਥਾਣਾ ਮੁਖੀ ਨੇ ਕਿਹਾ ਕਿ ਹਰ ਅਮਨ ਪੰਸਦ ਵਿਅਕਤੀ ਨੂੰ ਪੁਲੀਸ ਥਾਣੇ ਅੰਦਰ ਬਣਦਾ ਮਾਣ ਅਤੇ ਇਨਸਾਫ ਮਿਲੇਗਾ।ਇਸ ਮੋਕੇ ਜਥੇਦਾਰ ਮਿਲਖਾ ਸਿੰਘ ਅਲਗੋਂ, ਰਾਜ ਕੁਮਾਰ ਹਾਂਡਾ, ਸੇਵਾ ਸਿੰਘ ਮਗੋਲ, ਬਾਊ ਰਾਮ, ਗੁਰਦੀਪ ਸਿੰਘ ਕਾਲਾ, ਚੋਕੀ ਇੰਚਾਰਜ ਲਖਵਿੰਦਰ ਸਿੰਘ ਅਲਗੋਕੋਠੀ, ਬਲਜੀਤ ਸਿੰਘ ਲਲਿਆਣੀਆਂ, ਸੋਨੂੰ ਅਲਗੋਂ, ਹੋਲਦਾਰ ਰਸ਼ਪਾਲ ਸਿੰਘ, ਹੋਲਦਾਰ ਹਰਜਿੰਦਰ ਸਿੰਘ, ਬਾਬਾ ਸਾਹਿਬ ਸਿੰਘ, ਦਰਸ਼ਨ ਸਿੰਘ ਪਟਵਾਰੀ, ਅੰਗਰੇਜ ਸਿੰਘ ਮਗੋਲ, ਪੰਮਾ ਸਿੰਘ, ਦਲਜੀਤ ਸਿੰਘ ਜਗੰਵਤ ਭੁਲਰ ਪੈਲੇਸ ਵਾਲੇ, ਬਲਜੀਤ ਸਿੰਘ ਮਗੋਲ, ਚਾਨਣ ਸਿੰਘ ਸਰਪੰਚ ਵਾੜਾ ਸ਼ੇਰ ਸਿੰਘ, ਸਤਨਾਮ ਸਿੰਘ ਚੱਠੂ, ਹਰਪਾਲ ਸਿੰਘ ਚੱਠੂ, ਬਗੀਚਾ ਸਿੰਘ, ਲੱਖਾ ਸਿੰਘ, ਗੁਰਸੇਵਕ ਸਿੰਘ, ਗੁਰਮੇਜ ਸਿੰਘ, ਕਲਵੰਤ ਸਿੰਘ, ਸੁਖਚੈਨ ਸਿੰਘ, ਜਰਨੈਲ ਸਿੰਘ ਆਦਿ ਹਾਜਰ ਸਨ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media