ਫਾਜ਼ਿਲਕਾ, 1 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀ ਸੰਗਠਨ ਇੰਪਲਾਇਜ਼ ਫੈਡਰੇਸ਼ਨ ਵੱਲੋਂ ਅੱਜ ਮਈ ਦਿਵਸ ਮੌਕੇ ਮੰਡਲ ਦਫ਼ਤਰ ਫਾਜ਼ਿਲਕਾ ਦੇ ਗੇਟ ਦੇ ਸਾਹਮਣੇ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੂਬਾਈ ਪ੍ਰਧਾਨ ਹਰੀ ਚੰਦ ਉਤਮ, ਸਰਕਲ ਪ੍ਰਧਾਨ ਦਰਸ਼ਨ ਲਾਲ, ਸਰਕਲ ਸਕੱਤਰ ਦਲਜੀਤ ਸਿੰਘ, ਮੰਡਲ ਪ੍ਰਧਾਨ ਰਵਿੰਦਰ ਮੋਹਨ, ਲਾਧੂਕਾ ਦੇ ਪ੍ਰਧਾਨ ਗਰਦਿਆਲ ਸਿੰਘ, ਪ੍ਰਧਾਨ ਖੂਈਖੇੜਾ, ਮੁੰਸ਼ੀ ਰਾਮ, ਨੰਦ ਸਿੰਘ ਪ੍ਰਧਾਨ ਸਬਅਰਬਨ ਅਤੇ ਸ਼ਹਿਰੀ, ਮਨੋਹਰ ਲਾਲ ਜੇਈ ਫਾਜ਼ਿਲਕਾ ਨੇ ਸੰਬੋਧਤ ਕਰਦਿਆਂ ਕਿਹਾ ਕਿ ਅੱਜ ਪੂਰੇ ਭਾਰਤ ਵਿਚ ਮਈ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਇਸ ਅੰਦੋਲਨ ਦੌਰਾਨ ਅਗਵਾਈ ਕਰਨ ਵਾਲੇ ਮਹਾਨ ਆਗੂਆਂ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਕੇ ਜੋ ਕਾਨੂੰਨੀ ਹੱਕ ਲਏ ਜਿਵੇਂ ਕਿ 8 ਘੰਟੇ ਕੰਮ, ਚੰਗੇ ਕੰਮ ਹਾਲਾਤ, ਮੈਡੀਕਲ ਸੁਵਿਧਾਵਾਂ, ਛੁੱਟੀਆਂ, ਬਰਾਬਰ ਕੰਮ ਬਰਾਬਰ ਤਨਖਾਹ ਆਦਿ। ਉਨ੍ਹਾਂ ਕਿਹਾ ਕਿ ਅੱਜ ਉਹੀ ਹੱਕ ਕਾਰਪੋਰੇਟ ਪੁੰਜੀਵਾਦੀ ਵਿਕਾਸ ਦੇ ਏਜੰਡੇ ਦੀ ਆੜ ਵਿਚ ਖੋਹੇ ਜਾ ਰਹੇ ਹਨ। ਠੇਕੇਦਾਰੀ ਸਿਸਟਮ ਦੇ ਤਹਿਤ ਕੰਮ ਕਰਦੇ ਕਰਮਚਾਰੀਆਂ ਤੇ ਤਾਂ ਕਿਰਤ ਕਾਨੂੰਨ ਲਾਗੂ ਹੀ ਨਹੀਂ ਕੀਤਾ ਜਾ ਰਿਹਾ ਅਤੇ 1886 ਦੇ ਹਾਲਾਤਾਂ ਦੀ ਤਰ੍ਹਾਂ ਉਨ੍ਹਾਂ ਦਾ ਘਾਟ ਹੋ ਰਿਹਾ ਹੈ, ਜੋ ਕਿ ਰੁਜ਼ਗਾਰ ਖੋਹੇ ਜਾਣ ਦੇ ਡਰ ਕਾਰਨ ਚੁੱਪ ਹਨ। ਅਜਿਹੇ ਵਿਚ ਮਜ਼ਦੂਰ ਲਹਿਰ ਦੇ ਸਾਹਮਣੇ ਗੰਭੀਰ ਚੁਣੋਤੀਆਂ ਦੇ ਹੱਲ ਲਈ ਨਵੀਂ ਰਣਨੀਤੀ ਅਪਣਾਉਣ ਦੀ ਜਿੰਮੇਵਾਰੀ ਆ ਗਈ ਹੈ। ਮੁਲਾਜ਼ਮ/ਮਜ਼ਦੂਰ ਵਿਰੋਧੀ ਤਾਕਤਾਂ ਨਾਲ ਲੜਨ ਲਈ ਮਜ਼ਦੂਰ ਦਿਵਸ ਤੇ ਸਾਂਝੇ ਰੂਪ ਨਾਲ ਸੰਘਰਸ ਕਰਨ ਦਾ ਸੰਕਲਪ ਲਿਆ ਗਿਆ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media