Friday, March 20, 2026

ਟੀ.ਐਸ.ਯੂ ਵੱਲੋਂ ਝੰਡਾ ਚੜ੍ਹਾਇਆ ਗਿਆ

PPN0105201728ਸਮਰਾਲਾ, 1 ਮਈ (ਪੰਜਾਬ ਪੋਸਟ-ਕੰਗ) – ਸਥਾਨਕ ਪੰਜਾਬ ਰਾਜ ਬਿਜਲੀ ਬੋਰਡ ਸ਼ਹਿਰੀ ਸਮਰਾਲਾ ਦੇ ਕੰਪਲਂੇਟ ਸੈਂਟਰ ਵਿਖੇ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਝੰਡੇ ਦੀ ਰਸਮ ਅਦਾ ਕੀਤੀ ਗਈ। ਝੰਡਾ ਚੜਾਉਣ ਉਪਰੰਤ ਰੈਲੀ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਦੀ ਰੈਲੀ ਵਿੱਚ ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ, ਕਲਵੰਤ ਤਰਕ ਨੇ ਹਿੱਸਾ ਦਿੱਤਾ ਅਤੇ ਮੰਡਲ ਪੱਧਰੀ ਆਗੂ ਸੰਗਤ ਸਿੰਘ ਸੇਖੋ, ਦਰਸ਼ਨ ਸਿੰਘ ਢੰਡੇ, ਸਰੂਪ ਸਿੰਘ ਗੜ੍ਹੀ,  ਖੜਕ ਸਿੰਘ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਆਪਣੇ ਭਾਸ਼ਣ ਵਿੱਚ ਪਟਿਆਲਾ ਵਿਖੇ ਮੁਅੱਤਲ ਆਗੂਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ, ਉਥੇ ਹੀ ਨਿੱਜੀਕਰਨ ਦਾ ਜੋਰਦਾਰ ਵਿਰੋਧ ਕੀਤਾ ਅਤੇ ਠੇਕੇਦਾਰ ਵਲੋਂ ਕੀਤੀ ਜਾਂਦੀ ਕਿਰਤੀਆਂ ਦੀ ਲੁੱਟ ਦੇ ਸੰਬੰਧ ਵਿੱਚ ਦੱਸਿਆ ਕਾਰਪੋਰੇਸ਼ਨ ਵੱਲੋਂ ਕਮਿਸ਼ਨਾਂ ਦੇ ਆਧਾਰ ਉਪਰ ਕਮਿਆਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਕਿਰਤ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ  ਹੋਰਨਾਂ ਤੋ ਇਲਾਵਾ ਸੁਰਜੀਤ ਕੁਮਾਰ ਤੇ ਜੀਵਨ ਨਾਥ ਨੇ ਵੀ ਸੰਬੋਧਨ ਕੀਤਾ ਅਤੇ ਮਾਸਟਰ ਕੇਡਰ ਵੱਲੋਂ ਮਾਸਟਰ ਰਾਜਵੀਰ ਸਿੰਘ ਅਤੇ ਦਲੀਪ ਸਿੰਘ ਨੇ ਵੀ ਸੰਬੋਧਨ ਕੀਤਾ । ਭਾਰਤੀ ਕਿਸਾਨ  ਯੂਨੀਅਨ ਵੱਲੋਂ ਸਰਦਾਰ ਸਾਧੂ ਸਿੰਘ ਪੰਜੇਟਾ ਜ਼ਿਲਾ ਆਗੂ ਨੇ ਵੀ ਆਮ ਲੋਕਾਂ ਨੂੰ ਸੰਬੋਧਨ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply