Monday, May 4, 2026

ਭੁੱਲਰ ਸਕੂਲ ਦੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਕੀਤਾ ਜਾਗਰੂਕ

ਬਟਾਲਾ, 2 ਮਈ (ਨਰਿੰਦਰ ਬਰਨਾਲ) – PPN0205201702ਐਸ. ਐਸ .ਪੀ ਦੀਪਕ ਹਿਲੌਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਹਿਸੀਲ ਬਟਾਲਾ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੁੱਲਰ ਵਿਖੇ ਏ.ਐਸ ਆਈ ਸਰਵਨ ਸਿੰਘ ਤੇ ਇੰਚਾਰਜ ਟ੍ਰੈਫਿਕ ਐਜੂਕੇਸਨ ਮਨਜਿੰਦਰ ਸਿੰਘ ਦੀ ਅਗਵਾਈ ‘ਚ ਟਰੈਫਿਕ ਜਾਗਰੂਕਤਾ ਅਤੇ ਟ੍ਰੇਨਿੰਗ ਕੈਂਪ ਲਗਾਇਆ ਗਿਆ।ਇਸ ਵਿੱਚ ਪ੍ਰਿੰਸੀਪਲ ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਹਾਈ ਤੇ ਸੰਕੈਡਰੀ ਵਿੰਗ ਦੇ ਵਿਦਿਆਰਥੀਆਂ ਨੇ ਹਿੱਸਾ।ਮਨਜਿੰਦਰ ਸਿੰਘ ਨੇ ਵਿਸ਼ਥਾਰ ਨਾਲ ਵਿਦਿਆਰਥੀਆਂ ਨੂੰ ਸਮਝਾਇਆ ਕਿ ਇਕ ਸਕਿੰਟ ਦੀ ਗਲਤੀ ਸਾਰੀ ਉਮਰ ਦਾ ਰੋਣਾ ਪੱਲੇ ਪਾ ਸਕਦੀ ਹੈ।ਉਨਾਂ ਕਿਹਾ ਕਿ ਨਿੱਕੀ ਸੜਕ ਤੋ ਮੇਨ ਸੜਕ ਤੇ ਚੜਨ ਲੱਗਿਆਂ ਬੜੇ ਹੀ ਧਿਆਨ ਵਿਚ ਰਹਿ ਕੇ ਆਪਣਾ ਵਹੀਕਲ ਮੋੜਨਾ ਹੁੰਦਾ ਹੈ। ਉਵਰਟੇਕ ਕਰਨ ਲੱਗਿਆਂ ਪੂਰਨ ਵਿਸ਼ਵਾਸ ਤੇ ਆਵਾਜ਼ਾਈ ਦੇ ਨਿਯਮਾਂ ਨੂੰ ਮੁੱਖ ਰੱਖਣਾ ਜਰੂਰੀ ਹੈ।ਸਿਰ ਦੀ ਸੱਟ ਜਿੰਦਗੀ ਭਰ ਵਾਸਤੇ ਅਪੰਗ ਕਰ ਸਕਦੀ ਹੈ ਇਸ ਵਾਸਤੇ ਵਿਦਿਆਰਥੀਆਂ ਨੂੰ ਹੈਲਮੈਟ ਦੀ ਵਰਤੋ ਵੀ ਕਰਨੀ ਚਾਹੀਦੀ ਹੈ। ਵਹੀਕਲ ਦੀ ਆਰ.ਸੀ, ਬੀਮਾਂ ਤੇ ਪ੍ਰਦੂਸ਼ਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ।ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਟ੍ਰੈਫਿਕ ਪੁਲਿਸ ਦਾ ਧੰਨਵਾਦ ਕੀਤਾ ।ਇਸ ਮੌਕੇ ਹਰਜਿੰਦਰ ਸਿੰਘ , ਜਤਿੰਦਰਬੀਰ ਸਿੰਘ, ਲੈਕਚਰਾਰ ਗੁਰਮੀਤ ਸਿੰਘ, ਨਰਿੰਦਰ ਸਿੰਘ, ਦਵਿੰਦਰ ਸਿੰਘ, ਅਰੂਣ ਕੁਮਾਰ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ ਤੋ ਇਲਾਵਾ ਸਮੂਹ ਸਟਾਫ ਮੈਬਰ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply