Saturday, October 10, 2026

ਕਿਸਾਨ ਸੰਘਰਸ਼ ਕਮੇਟੀ ਦਾ ਵਫਦ ਐਸ.ਡੀ.ਓ ਬਿਜਲੀ ਵਿਭਾਗ ਨੂੰ ਮਿਲਿਆ

ਚੌਂਕ ਮਹਿਤਾ, 2 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –PPN0205201708 ਕਿਸਾਨ ਜਥੇਬੰਦੀ ਜੋਨ ਮਹਿਤਾ ਦੇ ਸਕੱਤਰ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਕਿਸਾਨਾਂ ਦਾ ਵਫਦ ਚੌਂਕ ਮਹਿਤਾ ਦੇ ਬਿਜਲੀ ਬੋਰਡ ਦੇ ਐਸ.ਡੀ.ਓ ਨੂੰ ਮਿਲਿਆ ਤੇ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾੲਅਿਾ।ਉਨਾਂ ਕਿਹਾ ਕਿ ਕਿ ਕਣਕ ਦੀ ਕਟਾਈ ਤੋ ਬਾਅਦ ਕੁੱਲ ਰਕਬਾ ਖਾਲੀ ਹੋ ਚੁਕਿਆ ਹੈ।ਝੋਨੇ ਦੇ ਸੀਜ਼ਨ ਨੂੰ ਧਿਆਨ ਵਿੱਚ ਰਖਦਿਆਂ ਢਿੱਲੀਆਂ ਤਾਰਾਂ ਕੱਸੀਆਂ ਜਾਣ ਜਿਹੜੇ ਟਰਾਂਸਫਰਮਰ ਦੇ ਜੀ.ਓ ਸਵਿੱਚ ਸਪਾਰਕ ਕਰਦੇ ਹਨ। ਉਹਨਾਂ ਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਝੋਨੇ ਦੇ ਸੀਜ਼ਨ ਵਿੱਚ ਨਿਰਵਿਘਨ 10 ਘੰਟੇ ਬਿਜਲੀ ਸਪਲਾਈ ਮਿਲ ਸਕੇ ਤੇ ਜਿਹਨਾਂ ਕਿਸਾਨਾਂ ਨੇ ਸਵੇ ਕਨੈਕਸ਼ਨ ਲੈਣ ਵਾਸਤੇ ਪੈਸੇ ਜਮਾਂ ਕਰਵਾਏ ਹਨ ਉਹਨਾਂ ਦੇ ਕੈਨਕਸ਼ਨ ਪਹਿਲ ਦੇ ਅਧਾਰ ‘ਤੇ ਚਾਲੂ ਕੀਤੇ ਜਾਣ ਆਦਿ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।ਇਸ ਮੌਕੇ ਪ੍ਰੇਮ ਕੁਮਾਰ ਪ੍ਰਧਾਨ ਮਹਿਤਾ, ਅਮਰਜੀਤ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ, ਸਾਧਾ ਸਿੰਘ, ਹਰਪਾਲ ਸਿੰਘ ਆਦਿ ਆਗੂ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply