Saturday, March 21, 2026

ਭਾਰਤ ਪਾਕਿ ਸਰਹੱਦ ਦੀ ਮਹਾਵੀਰ ਚੌਕੀ ‘ਤੇ ਪਾਕਿਸਤਾਨੀਆਂ ਨੇ ਵੀ ਸੁਣੇ ਜੈਨ ਸੰਤਾਂ ਦੇ ਅਹਿੰਸਾ ਤੇ ਸ਼ਾਂਤੀ ਦੇ ਸੁਨੇਹੇ

ਫਾਜ਼ਿਲਕਾ, 2 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –

U
U

ਲਗਭਗ 50 ਵਰ੍ਹਿਆਂ ਤੋਂ ਘਰੇਲੂ ਜੀਵਨ ਤੋਂ ਦੂਰ ਰਹਿਕੇ ਭਗਵਾਨ ਮਹਾਵੀਰ ਸਵਾਮੀ ਦੇ ਦੱਸੇ ਰਸਤੇ ਤੇ ਚੱਲਕੇ ਅਹਿੰਸਾ ਪਰਮੋਧਰਮ ਅਤੇ ਸ਼ਾਂਤੀ ਦਾ ਸੁਨੇਹਾ ਦੇਸ਼ ਭਰ ਵਿਚ ਪੈਦਲ ਚੱਲਕੇ ਫੈਲਾਉਣ ਵਾਲੇ ਗਿਆਨ ਪ੍ਰਭਾਕਰ ਆਚਾਰੀਆ ਸ਼੍ਰੀਮੰਦ ਵਿਜੈ ਜਯਾਨੰਦ ਮਹਾਰਾਜ ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਦੀ ਅੰਦਰਰਾਸ਼ਟਰੀ ਮਹਾਵੀਰ ਚੌਕੀ ਤੇ ਪਹੁੰਚੇ।
ਇਸ ਮੌਕੇ ਜੈਨ ਸੰਤ ਮੁਨੀਰਾਜ ਜੈਕੀਰਤੀ ਵਿਜੈ ਅਤੇ ਦੀਵਾਂਸ਼ੂ ਵਿਜੈ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਬੀਐਸਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ, ਬਾਰਡਰ ਏਰੀਆ ਵਿਕਾਸ ਫਰੰਟ ਅਤੇ ਬਾਰਡਰ ਏਰੀਆ ਸੰਘਰਸ਼ ਕੇਮਟੀ ਦੇ ਅਹੁੱਦੇਦਾਰਾਂ ਨੇ ਸਵਾਗਤ ਕੀਤਾ।
ਜੈਨ ਸੰਤਾਂ ਨੇ ਮੰਤਰਾਂ ਨਾਲ ਉੱਥੇ ਬਣੇ ਸਰਵਧਰਮ ਮੰਦਰ ਵਿਚ ਭਗਵਾਨ ਮਹਾਵੀਰ ਸਵਾਮੀ ਦੀ ਮੂਰਤੀ ਸਥਾਪਤ ਕੀਤੀ। ਬਾਅਦ ਵਿਚ ਸ਼ਾਮ ਦੇ ਸਮੇਂ ਦੋਵ੍ਹਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਨੂੰ ਵੇਖਣ ਤੋਂ ਬਾਅਦ ਸਰਹੱਦ ਵਿਚ ਖੜ੍ਹੇ ਹਜ਼ਾਰਾਂ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਸੰਤ ਜਯਾਨੰਦ ਵਿਜੈ ਜੀ ਨੇ ਕਿਹਾ ਕਿ ਕੋਈ ਵੀ ਧਰਤ ਹਿੰਸਾ ਦਾ ਪਾਠ ਨਹੀਂ ਪੜ੍ਹਾਉਂਦਾ, ਅਹਿੰਸਾ ਹੀ ਪ੍ਰਮੋਧਰਮ ਹੈ।ਉਨ੍ਹਾਂ ਨੇ ਭਗਵਾਨ ਮਹਾਵੀਰ ਅਤੇ ਸ਼੍ਰੀ ਰਾਮ ਭਗਵਤ ਹਨੁਮੰਦ ਮਹਾਵੀਰ ਦੇ ਦੱਸੇ ਰਸਤੇ ਤੇ ਚੱਲਣ ਦਾ ਪ੍ਰਣ ਲਿਆ।ਸਵਾਮੀ ਜੀ ਨੇ ਬੀ.ਐਸ.ਐਫ ਵੱਲੋਂ ਦੇਸ਼ ਦੇ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨਾਂ ਦੇ ਮਨੋਬਲ ਦੇ ਲਈ ਮੰਗਲਪਾਠ ਕੀਤਾ।
ਸੰਘ ਜੈਕੀਰਤੀ ਵਿਜੈ ਜੀ ਨੇ ਕਿਹਾ ਕਿ ਸੰਤ ਅਤੇ ਸੈਨਿਕ ਦੋਵ੍ਹੇਂ ਹੀ ਦੇਸ਼ ਵਿਚ ਸ਼ਾਂਤੀ ਦੇ ਲਈ ਅੱਗੇ ਰਹਿੰਦੇ ਹਨ। ਸੈਨਿਕ ਸਰਹੱਦ ਤੇ ਪਹਿਰੇਦਾਰ ਬਣਕੇ ਦੇਸ਼ ਵਿਚ ਸ਼ਾਂਤੀ ਦੇ ਲਈ ਰੱਖਿਆ ਕਰਦੇ ਹਨ ਉੱਥੇ ਸੰਤ ਦੇਸ਼ ਦੇ ਅੰਦਰ ਘੁੰਮਕੇ ਸ਼ਾਂਤੀ ਦਾ ਸੁਨੇਹਾ ਫੈਲਾਕੇ ਦੇਸ਼ ਦੀ ਰਖਵਾਲੇ ਬਣਦੇ ਹਨ। ਇਸ ਮੌਕੇ ਸੰਤਾਂ ਦੇ ਪ੍ਰਵਚਨ ਪਾਕਿਸਤਾਨ ਵਿਚ ਬੈਠੇ ਪਾਕਿਸਤਾਨੀ ਵੀ ਧਿਆਨ ਨਾਲ ਸੁਣ ਰਹੇ ਸਨ ਕਈਆਂ ਨੇ ਦੂਰ ਤੋਂ ਆਪਣੀ ਸਰਹੱਦ ਵਿਚ ਬੈਠਕੇ ਸੰਤਾਂ ਨੂੰ ਨਮਨ ਕੀਤਾ।
ਇਸ ਮੌਕੇ ਸੰਤਾਂ ਦੇ ਨਾਲ ਐਡਵੋਕੇਟ ਅਨਿਲ ਜੈਨ, ਸਾਬਕਾ ਨਗਰ ਕੌਂਸਲ ਪ੍ਰਧਾਨ ਮਹਿੰਦਰ ਪ੍ਰਤਾਪ ਧੀਂਗੜਾ, ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ, ਏਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਤਿੰਨ੍ਹਾ, ਮਗਨ ਚੰਦ ਜੈਨ, ਸੁਰਜੀਤ ਜੈਨ, ਹੀਰਾ ਲਾਲ ਜੈਨ, ਨਰੇਸ਼ ਸਪੜਾ, ਰਮੇਸ਼ ਭੁਸਰੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਕੱਤਰ ਜਸਪ੍ਰੀਤ ਸਿੰਘ ਅਤੇ ਰਸਾਲਾ ਸਿੰਘ ਵੀ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply