Friday, September 25, 2026

ਕੱਕੜਵਾਲ ਚੋਂਕ ਤੋਂ ਬਰਨਾਲੇ ਨੂੰ ਜਾਂਦੀ ਸੜਕ `ਤੇ ਲੱਗਦੇ ਲੰਮੇ ਜਾਮਾਂ ਤੋਂ ਲੋਕ ਪ੍ਰੇਸ਼ਾਨ

ਧੂਰੀ, 6 ਮਈ  (ਪੰਜਾਬ ਪੋਸਟ- ਪ੍ਰਵੀਨ ਗਰਗ) – PPN0705201708ਸੀਨੀਅਰ ਕਾਂਗਰਸੀ ਨੇਤਾ ਭਗਵੰਤ ਰਾਏ ਸਿੰਗਲਾ ਅਤੇ ਇਲਾਕਾ ਵਾਸੀ ਲੋਕਾਂ ਨੇ ਪ੍ਰਸ਼ਾਸ਼ਨ ਦੇ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੱਕੜਵਾਲ ਚੋਂਕ ਤੋਂ ਬਰਨਾਲੇ ਨੂੰ ਜਾਂਦੀ ਸੜਕ `ਤੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਰਸਤੇ ਵਿੱਚ ਹੀ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ।ਇਸ ਰੋਡ `ਤੇ ਟਰੈਫਿਕ ਜਿਆਦਾ ਹੋਣ ਕਾਰਣ ਸੜਕ `ਤੇ ਜਾਮ ਲੱਗ ਜਾਂਦਾ ਹੈ ਤੇ ਕਈ-ਕਈ ਘੰਟੇ ਆਵਾਜਾਈ ਰੁਕੀ ਰਹਿੰਦੀ ਹੈ। ਚੋਂਕ ਵਿੱਚ ਖੜੇ ਟਰੈਫਿਕ ਪੁਲਿਸ ਵਾਲੇ ਵੀ ਬੱਸਾਂ ਅਗੇ ਕਰਨ ਲਈ ਸੀਟੀਆਂ ਮਾਰਦੇ ਰਹਿੰਦੇ ਹਨ, ਪਰ ਡਰਾਈਵਰ ਇਹਨਾਂ ਦੀ ਸੀਟੀਆਂ ਦੀ ਪ੍ਰਵਾਹ ਨਹੀਂ ਕਰਦੇ, ਸਗੋਂ ਇਹਨਾਂ ਤੇ ਰੌਬ ਝਾੜਦੇ ਹਨ ਤੇ ਕਹਿੰਦੇ ਹਨ ਸਵਾਰੀ ਤਾਂ ਲੈ ਕੇ ਜਾਣੀ ਹੈ, ਤੰੁ ਜੋ ਕਰਨਾ ਕਰਲੈ।ਆਮ ਰਾਹਗੀਰ ਜੇ ਇਹਨਾਂ ਨੂੰ ਬੱਸ ਅਗੇ ਕਰਨ ਨੂੰ ਕਹਿੰਦਾ ਹੈ ਤਾਂ ਊਸ ਨਾਲ ਵੀ ਮਾੜਾ ਵਿਵਹਾਰ ਕਰਦੇ ਹਨ। ਇਥੇ ਦੇ ਦੁਕਾਨਦਾਰਾਂ, ਆਸਪਾਸ ਰਹਿਣ ਵਾਲਿਆਂ ਅਤੇ ਰਾਹਗੀਰਾਂ ਨਾਲ ਅਜਿਹਾ ਕਈ ਵਾਰ ਵਾਪਰਿਆ ਹੈ।ਇਹ ਸੜਕ ਕਈ ਪਿੰਡਾਂ ਨੂੰ ਜਾਂਦੀ ਹੈ।ਭਗਵੰਤ ਰਾਏ ਅਤੇ ਉਸ ਦੇ ਲੜਕੇ ਦੀਪਕ ਸਿਂਗਲਾ ਨੇ ਦੱਸਿਆ ਕਿ ਉਨਾਂ ਦਾ ਘਰ ਕਕੜਵਾਲ ਚੋਂਕ ਦੇ ਨਾਲ ਲੱਗਦੀ ਗਲੀ ਵਿਚ ਹੈ ਉਨਾਂ ਨੂੰ ਵੀ ਕਾਰ ਵਿਚ ਘਰ ਆਉਣ-ਜਾਣ ਵਿਚ ਬੜੀ ਦਿੱਕਤ ਆਉਂਦੀ ਹੈ, ਜਦਕਿ ਬੱਸਾਂ ਖੜ੍ਹੀਆਂ ਕਰਨ ਲਈ ਨਜਦੀਕ ਹੀ ਬੱਸ ਸਟੈਂਡ ਬਣਿਆ ਹੋਇਆ ਹੈ, ਪਰ ਉਥੇ  ਕੋਈ ਜਾਣ ਨੂੰ ਤਿਆਰ ਨਹੀਂ ।ਉਧਰ ਟਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਸੰਪਰਕ ਕਰਨ `ਤੇ ਇਸਸ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿਤਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply