Wednesday, July 22, 2026

ਇੰਟਰਨੈਸ਼ਨਲ ਨਰਸਿੰਗ ਦਿਵਸ `ਤੇ ਸਭਿਆਚਾਰਕ ਤੇ ਖੇਡ ਮੁਕਾਬਲੇ ਕਰਵਾਏ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ ਬਿਊਰੋ) – PPN1405201715ਗੁਰੂ ਗੋਬਿੰਦ ਸਿੰਘ ਨਰਸਿੰਗ ਟਰੇਨਿੰਗ ਸੈਂਟਰ ਰਾਮਪੁਰ ਵਿਖੇ ਨਰਸਿੰਗ ਡੈਅ ਸਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮੇਂ ਸੈਂਟਰ ਵਿੱਚ ਵਿਦਿਆਰਥਣਾਂ ਦਰਮਿਆਨ ਵੱਖ-ਵੱਖ ਸਭਿਆਚਾਰਕ ਤੇ ਖੇਡ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿੱਚ ਪੋਸਟਰ, ਚਾਰਟ, ਮਾਡਲ, ਸੱਭਿਆਚਾਰ ਵੰਨਗੀਆਂ ਲੋਕ ਗੀਤ, ਗਿੱਧਾ, ਭੰਗੜਾ ਅਤੇ ਦੌੜਾਂ ਦੇ ਮੁਕਾਬਲੇ ਸ਼ਾਮਲ ਸਨ।ਕਾਲਜ ਦੇ ਐਮ.ਡੀ ਸਿਮਰਨਜੀਤ ਸਿੰਘ ਰੰਧਾਵਾ ਵਲੋਂ ਮੁਕਾਬਲ਼ਿਆਂ ਵਿੱਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ।ਸਿਮਰਨਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਨਰਸਿੰਗ ਦੇ ਕਿੱਤੇ ਨੂੰ ਅਪਨਾਉਣ ਵਾਲੀ ਔਰਤ ਦਾ ਮਨੁੱਖੀ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ।ਕਾਲਜ ਦੀਆਂ ਜੀ.ਐਨ.ਐਮ ਅਤੇ ਏ.ਐਨ.ਐਮ ਵਿਦਿਆਰਥਣਾਂ ਨੇ ਨਰਸਿੰਗ ਦੇ ਕਿੱਤੇ ਨੂੰ ਪੂਰੀ ਇਮਾਨਦਾਰੀ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਅਪਨਾਉਣ ਦਾ ਪ੍ਰਣ ਲਿਆ।ਇਸ ਮੌਕੇ ਗੁਰਮਨਜੀਤ ਕੌਰ ਡਾਇਰੈਕਟਰ, ਪ੍ਰਿੰਸੀਪਲ ਕਵਿਤਾ ਸਿੰਘ, ਦਪਿੰਦਰਜੀਤ ਕੌਰ, ਮਨਜੋਤ ਕੌਰ, ਗੁਰਲੀਨ ਕੌਰ, ਹਰਜੋਤ ਕੌਰ, ਨਵਜੀਤ ਕੌਰ, ਰਾਜਵਿੰਦਰ ਕੌਰ ਆਦਿ ਵੀ ਮੌਜੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply