ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ ਬਿਊਰੋ) = ਡਾਕਟਰਜ਼ ਐਸੋਸੀਏਸ਼ਨ ਵਲੋਂ ਸਥਾਨਕ ਰੈਸਟੋਰੈਂਟ ਵਿੱਚ ਮਾਈਗ੍ਰੇਨ ਦੇ ਲੱਛਣ ਅਤੇ ਉਪਾਅ ਸੰਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਭਾਗ ਲਿਆ। ਸੈਮੀਨਾਰ ਵਿਚ ਮੁੱਖ ਬੁਲਾਰੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਅਤੇ ਮੁੱਖ ਮਹਿਮਾਨ ਅੰਮ੍ਰਿਤਸਰ ਦੇ ਅਸਿਸਟੈਂਟ ਸਿਵਿਲ ਸਰਜਨ ਰਮੇਸ਼ ਕੁਮਾਰ ਸਨ।
ਸੈਮੀਨਾਰ ਦੌਰਾਨ ਆਏ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਡਾ. ਮੱਕੜ ਨੇ ਕਿਹਾ ਕਿ ਮਾਈਗੇ੍ਰਨ ਇਕ ਅਜਿਹੀ ਬਿਮਾਰੀ ਹੈ ਜਿਸ ਦੇ ਮਰੀਜ਼ ਦੁਨੀਆ ਭਰ ਵਿਚ ਲਗਾਤਾਰ ਵੱਧਦੇ ਜਾ ਰਹੇ ਹਨ, ਭਾਰਤ ਵਿਚ ਵੀ ਇਸ ਦੀ ਤਦਾਦ ਵੱਧਦੀ ਪਈ ਹੈ।ਉਨਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਭੱਜਦੋੜ ਦੀ ਜਿੰਦਗੀ ਜਿਹੜੀ ਤਨਾਅ ਨਾਲ ਭਰ
ਪੂਰ ਹੈ, ਪਰ ਇਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਕੋਈ ਉਪਾਅ ਨਹੀਂ ਕਰਦੇ, ਬਸ ਇਹੀ ਸਾਰੀ ਵਜਾ ਹੌਲੀ ਹੌਲੀ ਮਾਈਗ੍ਰੇਨ ਦੇ ਰੂਪ ਵਿਚ ਬਦਲਣ ਲੱਗਦੀ ਹੈ।ਇਹ ਸਿਰ ਵਿਚ ਰਹਿ ਰਹਿ ਕੇ ਹੋਣ ਵਾਲਾ ਦਰਦ ਹੈ, ਜਿਹੜਾ ਸਿਰ ਦੇ ਇਕ ਪਾਸੇ ਹੀ ਹੰੁਦਾ ਹੈ। ਇਸ ਦੇ ਨਾਲ ਹੀ ਰੋਸ਼ਨੀ ਅਤੇ ਆਵਾਜ ਦੇ ਪ੍ਰਤੀ ਸੰਵੇਦਨਸ਼ੀਲਤਾ, ਉਲਟੀ ਅਤੇ ਘਬਰਾਹਟ ਹੰੁਦੀ ਹੈ, ਪਰ ਮਾਈਗੇ੍ਰਨ ਲਾ-ਇਲਾਜ ਬਿਮਾਰੀ ਨਹੀਂ ਹੈ।
ਉਨਾਂ ਕਿਹਾ ਕਿ ਮਾਹਿਰ ਡਾਕਟਰ ਦੀ ਸਲਾਹ, ਦਵਾਈ, ਥੋੜੀ ਜਿਹੀ ਸਾਵਧਾਨੀ, ਆਪਣਾ ਲਾਈਫ ਸਟਾਈਲ ਬਦਲ ਕੇ ਅਤੇ ਖਾਣ ਪੀਣ ਦੇ ਬਦਲਾਅ ਨਾਲ ਮਾਈਗੇ੍ਰਨ ਤੋਂ ਮੁਕਤੀ ਪਾਈ ਜਾ ਸਕਦੀ ਹੈ।ਸਹਾਇਕ ਸਿਵਲ ਸਰਜਨ ਰਮੇਸ਼ ਕੁਮਾਰ ਨੇ ਕਿਹਾ ਕਿ ਅਜਿਹੇ ਸੈਮੀਨਾਰ ਡਾਕਟਰਾਂ ਅਤੇ ਆਮ ਲੋਕਾਂ ਲਈ ਬਹੁਤ ਸਹਾਈ ਹੰੁਦੇ ਹਨ।ਇਸ ਨਾਲ ਨਵੀਆਂ-ਨਵੀਆਂ ਖੋਜਾਂ, ਰੋਗਾਂ, ਦਵਾਈਆਂ ਅਤੇ ਹੋਰ ਕਈ ਚੀਜਾਂ ਦਾ ਪਤਾ ਚਲਦਾ ਰਹਿੰਦਾ ਹੈ।
ਇਸ ਮੌਕੇ ਡਾ. ਜਗਦੀਸ਼ ਗੋਸਵਾਮੀ, ਡਾ. ਮਨਜੀਤ ਸਿੰਘ, ਡਾ. ਸਾਹਿਲ ਕੁੰਦਰਾ, ਡਾ. ਰਮੇਸ਼ ਗਰੋਵਰ, ਡਾ. ਕੁਲਦੀਪ ਸਿੰਘ, ਡਾ. ਕੇ. ਐਸ ਸਚਦੇਵਾ, ਡਾ. ਬੀ. ਐਸ ਭਾਟੀਆ, ਡਾ. ਕੇ. ਖੇ ਬਜਾਜ, ਡਾ. ਨਾਗਪਾਲ, ਡਾ. ਰਣਜੀਤ ਸਿੰਘ, ਡਾ. ਜੁਗਿੰਦਰ ਕੇ. ਸ਼ਰਮਾ, ਡਾ. ਐਸ. ਸ਼ਰਮਾ, ਡਾ. ਐਨ. ਐਸ. ਆਨੰਦ, ਡਾ. ਅਮਰੀਕ ਸਿੰਘ, ਡਾ. ਐਚ. ਐਸ ਰਾਣਾ, ਮੈਨੇਜਰ ਰਵੀ ਸ਼ਰਮਾ, ਮੁਕੇਸ਼ ਰਾਣਾ ਆਦਿ ਮੌਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media