ਬਟਾਲਾ, 15 ਮਈ (ਨਰਿੰਦਰ ਬਰਨਾਲ) –
ਬੀਤੇ ਦਿਨੀ ਸਿਖਿਆ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਤੇ ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਸੁਖਦੇਵ ਸਿੰਘ ਕਾਹਲੋ ਵਲੋਂ ਵਿਭਾਗ ਲੈਕਚਰਾਰ ਕੇਡਰ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਤਰੱਕੀ ਦੇ ਕੇ ਪੰਜਾਬ ਦੇ ਸਕੂਲਾਂ ਵਿਚ ਹਾਜਰ ਕਰਵਾਇਆ।ਇਸੇ ਹੀ ਲੜੀ ਤਹਿਤ ਸਰਕਾਰੀ ਹਾਈ ਸਕੂਲ ਲੇਹਲ ਵਿਖੇ ਸੇਵਾ ਨਿਭਾਅ ਰਹੇ ਸਤਨਾਮ ਸਿੰਘ ਦੀ ਤਰੱਕੀ ਉਪਰੰਤ ਨਿਯੁੱਕਤੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸਿੰਘ ਪੁਰਾ ਡੇਰਾ ਬਾਬਾ ਨਾਨਕ ਵਿਖੇ ਹੋਈ ਹੈ।ਸਿਖਿਆ ਵਿਭਾਗ ਵਿੱਚ ਵੱਖ-ਵੱਖ ਸੈਮੀਨਾਰਾਂ ਵਿਚ ਵਧੀਆ ਤੇ ਉਸਾਰੂ ਭੂਮਿਕਾ ਨਿਭਾਉਣ ਵਾਲੇ ਸਤਨਾਮ ਸਿੰਘ ਆਪਣੀ ਵਧੀਆ ਸਖਸੀਅਤ ਕਰਕੇ ਜਾਣੇ ਜਾਂਦੇ ਹਨ।ਸਿੰਘ ਪੁਰਾ ਸਕੂਲ ਵਿਖੇ ਸਤਨਾਮ ਸਿੰਘ ਨੂੰ ਹਾਜਰ ਕਰਵਾਊਣ ਮੌਕੇ ਮੁੱਖ ਅਧਿਆਪਕ ਰੁਪਿੰਦਰਜੀਤ ਸਿੰਘ ਰੰਧਾਵਾ, ਗੋਪਾਲ ਸਿੰਘ, ਮਨਮੋਹਨ ਸਿੰਘ, ਵਿਨੀਤ, ਸੁਧੀਰ, ਜਸਬੀਰ ਸਿੰਘ, ਨਰਿੰਦਰ ਸਿੰਘ ਬਿਸਟ ਜੈਤੋਸਰਜਾ, ਰਜਿੰਦਰ ਸਿੰਘ ਲੈਕ ਬਾਇ, ਪੰਜਾਬੀ ਮਾਸਟਰ ਹਰਪਾਲ ਸਿੰਘ, ਪਰਮਜੀਤ ਸਿੰਘ ਮੈਥ ਲੈਕਚਰਾਰ ਆਦਿ ਅਧਿਆਪਕ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media