Wednesday, July 22, 2026

ਅਮਰੀਕਨ ਕੈਟਲਫੀਡ ਕੰਪਨੀ ਕਾਰਗਿਲ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ 18 ਵਿਦਿਆਰਥੀ ਨੌਕਰੀ ਲਈ ਚੁਣੇ

ਬਠਿੰਡਾ, 15 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN1505201706ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਕਾਰਪੋਰੇਟ ਅਤੇ ਪਲੇਸਮੈਂਟ ਸੈਲ ਵੱਲੋਂ ਨੌਕਰੀ ਪ੍ਰੀਕ੍ਰਿਆ ਆਯੋਜਿਨ ਕੀਤੀ ਗਈ। ਇਸ ਪਲੇਸਮੈਂਟ ਡਰਾਈਵ ਵਿਚ ਅਮਰੀਕਨ ਕੈਟਲਫੀਡ ਕੰਪਨੀ ਕਾਰਗਿਲ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ 18 ਵਿਦਿਆਰਥੀਆਂ ਦੀ ਨੌਕਰੀ ਲਈ ਚੌਣ ਕੀਤੀ।ਜ਼ਿਕਰ ਏ ਖਾਸ ਹੈ ਬੀਤੇ ਦਿਨੀਂ ਬਹੁਤ ਨਾਮੀ ਕੰਪਨੀਆਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣ ਚੁੱਕੀਆਂ ਹਨ।ਪਲੇਸਮੈਂਟ ਵਿਭਾਗ ਨੇ ਉਪਰੋਕਤ ਕੰਪਨੀ ਦੀਆਂ ਹਦਾਇਤਾਂ ਮੁਤਾਬਕ ਸਾਰੀ ਚੋਣ ਪ੍ਰੀਕ੍ਰਿਆ ਨੂੰ ਅਮਲੀ ਯਾਮਾ ਪਹਿਨਾਇਆ, ਜਿਸਦੇ ਅੰਤਰਗਤ ਲਿਖਤੀ ਪ੍ਰੀਖਿਆ, ਟੈਕਨੀਕਲ ਪਰਚੇ, ਐਪਟੀਟਿਊਡ ਟੈਸਟ, ਵਾਦਵਿਵਾਦ ਅਤੇ ਇੰਟਰਵਿਊ ਦੇ ਰਾਊਂਡ ਆਯੋਜਿਤ ਕੀਤੇ ਗਏ।ਕਾਰਪੋਰੇਟ ਮਾਮਲਿਆ ਦੇ ਡਾਇਰੈਕਟਰ ਪ੍ਰੋ. ਮਹਿਬੂਬ ਸਿੰਘ ਗਿੱਲ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰੀਕ੍ਰਿਆ ਮਾਨਯੋਗ ਵਾਈਸ ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਦੀ ਯੋਗ ਰਹਿਨਮਾਈ ਹੇਠ ਸੁਚਾਰੂ ਰੂਪ ਵਿਚ ਨੇਪਰੇ ਚਾੜੀ ਗਈ।ਡਾ. ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਖੇਤੀਬਾੜੀ ਕਾਲਜ ਦੇ ਡੀਨ ਡਾ. ਅਜਮੇਰ ਸਿੰਘ ਸਿੱਧੂ ਅਤੇ ਉਹਨਾ ਦੇ ਸਟਾਫ ਦੇ ਹੁਨਰ ਦੀ ਇਸ ਚੋਣ ਪ੍ਰਤੀ ਸ਼ਲਾਘਾ ਕੀਤੀ।
ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਇਹ ਦੱਸਿਆ ਕਿ ਕਾਰਪੋਰੇਟ ਵਰਗ ਦੀਆਂ ਕਸੌਟੀਆਂ ਤੇ ਖਰੇ ਉਤਰਨ ਵਾਲੇ ਵਿਦਿਆਰਥੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਧੀਆ ਪੜਾਈ ਦੇ ਮਾਹੌਲ ਅਤੇ ਨਾਮਵਰ ਫੈਕਲਟੀ ਦੀ ਦੇਣ ਹਨ। ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਕੰਪਨੀ ਦੇ ਨੁਮਾਂਇਦਿਆਂ ਦਾ ਧੰਨਵਾਦ ਕਰਦਿਆਂ ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੇੜਲੇ ਭਵਿੱਖ ਵਿਚ ਨਿੱਘਰ ਪਲੇਸਮੈਂਟ ਗਤੀਵਿਧੀਆਂ ਦੇ ਨਾਲ-ਨਾਲ ਇਕ ਵੱਡਾ ਨੌਕਰੀ ਮੇਲਾ ਵੀ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਸਿਰਫ਼ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਹੀ ਨਹੀਂ ਸਗੋਂ ਆਸਪਾਸ ਦੇ ਵਿਦਿੱਅਕ ਅਦਾਰਿਆਂ ਦੇ ਵਿਦਿਆਰਥੀ ਵੀ ਲਾਹਾ ਲੈਣਗੇ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਹੋਰਾਂ ਨੇ ਇਸ ਵਧੀਆ ਨੌਕਰੀ ਪ੍ਰੀਕ੍ਰਿਆ ਸਬੰਧੀ ਡਾ. ਸਿੱਧੂ, ਡਾ. ਗੁਰਦੀਪ ਸਿੰਘ, ਪ੍ਰੋ. ਗਿੱਲ, ਚੁਣੇ ਗਏ ਵਿਦਿਆਰਥੀ ਅਤੇ ਹਰ ਸਬੰਧਤ ਨੂੰ ਵਧਾਈ ਦਿੰਦਿਆ ਕਿਹਾ ਕਿ ਸਰਵਪੱਖੀ ਸਖਸ਼ੀਅਤ ਵਿਕਾਸੀ ਵਾਲਾ ਪਾਠਕ੍ਰਮ ਅਤੇ ਪੜਾਈ ਨਾਲ ਸਬੰਧਤ ਸਾਰੀਆਂ ਮਾਡਰਨ ਸਹੂਲਤਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਦੀਆਂ ਹਨ, ਇਹੀ ਕਾਰਨ ਹੈ ਕਿ ਸਿਰਫ ਭਾਰਤ ਦੇ ਕੌਨੇ-ਕੌਨੇ ਤੋਂ ਵਿਦਿਆਰਥੀ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਦਾਖਲੇ ਲਈ ਪਹੁੰਚ ਕਰ ਰਹੇ ਹਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply