ਤਰਨ ਤਾਰਨ, 16 ਮਈ (ਪੰਜਾਬ ਪੋਸਟ ਬਿਊਰੋ) –
ਉਤਰ ਭਾਰਤ ‘ਚ ਹੱਡੀਆਂ, ਜੋੜਾਂ, ਦਿਮਾਗੀ ਰੋਗਾਂ, ਪਲਾਸਟਿਕ ਸਰਜਰੀ, ਈ.ਐਨ.ਟੀ ਅਤੇ ਜਨਰਲ ਤੇ ਲਾਪਰੋਸ੍ਕੋਪਿਕ ਸਰਜਰੀ ਲਈ ਮਸ਼ਹੂਰ ਅਮਨਦੀਪ ਹਸਪਤਾਲ ਅੰਮ੍ਰਿਤਸਰ ਵੱਲੋਂ ਸਮਾਜ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ ਆਪਣੀ ਸਮਾਜਿਕ ਜ਼ਿਮੇਦਾਰੀ ਸਮਝਦੇ ਹੋਏ ਅਮਨਦੀਪ ਹਸਪਤਾਲ ਵਲੋਂ ਸਮੇਂ ਸਮੇਂ ‘ਤੇ ਪੰਜਾਬ ਭਰ ‘ਚ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ‘ਚ ਮੈਡੀਕਲ ਕੈੰਪ ਲਗਾਏ ਜਾ ਰਹੇ ਹਨ।ਇਸੇ ਲੜੀ ਤਹਿਤ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਅੱਜ ਸਤਲੁੱਜ ਪੈਲਸ ਹਰੀਕੇ ਪੱਤਨ ਵਿਖੇ ਸਵੇਰੇ 9.00 ਵਜੇ ਤੋਂ ਦੁਪਹਿਰ 1.30 ਵਜੇ ਤਕ ਮੁਫ਼ਤ ਮੈਡੀਕਲ ਕੈੰਪ ਲਗਾਇਆ ਜਾ ਰਿਹਾ ਹੈ।ਜਿਸ ਵਿਚ ਅਮਨਦੀਪ ਹਸਪਤਾਲ ਦੇ ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ ਮਰੀਜਾਂ ਦੀ ਜਾਂਚ ਕਰਕੇ ਉਚਿਤ ਸਲਾਹ ਦਿੱਤੀ ਜਾਵੇਗੀ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।ਅਮਨਦੀਪ ਹਸਪਤਾਲ ਦੇ ਨੁਮਾਇੰਦਿਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਤਜਿੰਦਰ ਭੱਲਾ, ਪਲਾਸਟਿਕ ਸਰਜਰੀ ਦੇ ਮਾਹਿਰ ਡਾ. ਅਭਿਸ਼ੇਕ ਭਾਮ੍ਬਰੇ, ਜਨਰਲ ਅਤੇ ਲਾਪਰੋਸ੍ਕੋਪਿਕ ਸਰਜਰੀ ਮਾਹਿਰ ਡਾ. ਪਰਮਜੀਤ ਸਿੰਘ ਕਾਹਲੋਂ, ਅਤੇ ਨੱਕ, ਕੰਨ ਤੇ ਗਲ੍ਹੇ ਦੇ ਮਾਹਿਰ ਡਾ. ਕਮਲ ਦੇਵਗਨ ਇਸ ਕੈੰਪ ‘ਚ ਪਹੁੰਚ ਕੇ ਮਰੀਜਾਂ ਦੀ ਜਾਂਚ ਕਰਨਗੇ ਮਰੀਜ਼ ਆਪਣੇ ਐਕਸਰੇ ਅਤੇ ਹੋਰ ਜਾਂਚ ਰਿਪੋਰਟਾਂ ਆਪਣੇ ਨਾਲ ਲਈ ਕੇ ਆਉਣ ਇਸ ਕੈੰਪ ‘ਚ ਭਾਰਤ ਵਿਕਾਸ ਪਰਿਸ਼ਦ ਦੇ ਰੋਸ਼ਨ ਲਾਲ ਧਵਨ ਅਤੇ ਵਿਨੋਦ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਹੈ।ਦੱਸਣਯੋਗ ਹੈ ਕਿ ਅਮਨਦੀਪ ਹਸਪਤਾਲ ‘ਚ ਸਾਬਕਾ ਫੌਜੀਆਂ, ਈ.ਐਸ.ਆਈ ਅਤੇ ਸਾਰੇ ਬੀਮਾ ਧਾਰਕਾਂ ਲਈ ਕੈਸ਼ਲੈਸ ਇਲਾਜ਼ ਦੀ ਸਹੁਲਤ ਉਪਲਬਧ ਹੈ।ਇਸ ਤੋਂ ਇਲਾਵਾ ਲੋਕਾਂ ਦੀ ਮੰਗ ‘ਤੇ ਸ਼ਾਮ ਦੀ ਵਿਸ਼ੇਸ਼ ਓ.ਪੀ.ਡੀ ਵੀ ਕੁੱਝ ਖ਼ਾਸ ਦਿਨਾਂ ‘ਤੇ ਸ਼ੁਰੂ ਕਰ ਦਿੱਤੀ ਗਈ ਹੈ ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media