Tuesday, March 24, 2026

ਸ.ਸ.ਸ.ਸਕੂਲ (ਲੜਕੇ) ਵਿਖੇ 23 ਐਨ.ਸੀ.ਸੀ ਕੈਡਿਟਾਂ ਦੀ ਹੋਈ ਚੋਣ

PPN1805201710ਸਮਰਾਲਾ, 18 ਮਈ (ਪੰਜਾਬ ਪੋਸਟ- ਕੰਗ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ 19 ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਜੋਤੀ ਬਿਸ਼ਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੂਨੀਅਰ ਡਵੀਜ਼ਨ (ਆਰਮੀ ਵਿੰਗ) ਦੇ ਕੈਡਿਟਾਂ ਦੀ ਨਵੀਂ ਭਰਤੀ ਲਈ ਕੈਂਪ ਲਗਾਇਆ ਗਿਆ।ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਲੈਫਟੀਨੈਂਟ ਜਤਿੰਦਰ ਕੁਮਾਰ ਦੀ ਅਗਵਾਈ ਵਿੱਚ ਸਕੂਲ ਸਟਾਫ਼ ਮੈਂਬਰਾਂ ਦੀ ਹਾਜ਼ਰੀ ਦੌਰਾਨ ਬਟਾਲੀਅਨ ਤੋਂ ਪਹੁੰਚੇ ਸੂਬੇਦਾਰ ਸੁਰੇਸ਼ ਪਾਲ ਅਤੇ ਹੌਲਦਾਰ ਗੁਰਦੇਵ ਸਿੰਘ ਵੱਲੋਂ ਸਕੂਲ ਦੇ ਲਗਭਗ 100 ਵਿਦਿਆਰਥੀਆਂ ਵਿੱਚੋਂ ਸਾਲ 2017-2019 ਲਈ ਨਿਯਮਾਂ ਅਨੁਸਾਰ ਜੂਨੀਅਰ ਡਿਵੀਜ਼ਨ ਦੇ 23 ਵਿਦਿਆਰਥੀਆਂ ਦੀ ਕੈਡਿਟਾਂ ਵਜੋਂ ਚੋਣ ਕੀਤੀ ਗਈ।ਲੈਫਟੀਨੈਂਟ ਜਤਿੰਦਰ ਕੁਮਾਰ ਵੱਲੋਂ ਨਵਂੇ ਭਰਤੀ ਹੋਏ ਕੈਡਿਟਾਂ ਨੂੰ ਏਕਤਾ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਸਮਾਜ ਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਤੋਂ ਇਲਾਵਾ ਕੈਡਿਟਾਂ ਨੂੰ ਸਰਟੀਫਿਕੇਟ ਏ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।ਇਨਾਂ ਵੱਲੋਂ ਨਵੇਂ ਭਰਤੀ ਹੋਏ ਕੈਡਿਟਾਂ ਨੂੰ ਸਮਾਜਿਕ ਬੁਰਾਈਆਂ ਜਿਵੇਂ ਮਾਦਾ ਭਰੂਣ ਹੱਤਿਆ, ਭ੍ਰਿਸ਼ਟਾਚਾਰ, ਦਾਜ-ਦਹੇਜ, ਬਾਲ ਵਿਆਹ, ਅਤੇ ਨਸ਼ਿਆ ਆਦਿ ਤੋਂ ਦੂਰ ਰਹਿਣ ਲਈ ਪ੍ਰਣ ਵੀ ਦਿਵਾਇਆ ਗਿਆ। ਪ੍ਰਿੰਸੀਪਲ ਦਵਿੰਦਰ ਸਿੰਘ ਵੱਲੋਂ ਬਟਾਲੀਅਨ ਤੋਂ ਪਹੁੰਚੇ ਫੌਜ ਦੇ ਅਧਿਕਾਰੀਆਂ ਦਾ ਧੰਨਵਾਦ ਕਰਨ ਤੋਂ ਇਲਾਵਾ ਨਵੇਂ ਭਰਤੀ ਹੋਏ ਕੈਡਿਟਾਂ ਨੂੰ ਮੁੁਬਾਰਕਾਂ ਵੀ ਦਿੱਤੀਆਂ ਗਈਆਂ।ਇਸ ਮੌਕੇ ਲੈਕਚਰਾਰ ਬਲਰਾਜ ਸਿੰਘ, ਰਾਜੀਵ ਰਤਨ, ਗੁਰਮੀਤ ਸਿੰਘ, ਹਰਿੰਦਰਪਾਲ ਸਿੰਘ ਗਰੇਵਾਲ, ਜਗਜੀਤ ਸਿੰਘ, ਇੰਦਰਪ੍ਰੀਤ ਕੌਰ ਸੇਖੋਂ, ਜਯੋਤੀ ਵਰਮਾ, ਮਨਜੀਤ ਕੌਰ, ਰਸ਼ਮੀ ਚੋਪੜਾ, ਬਲਜਿੰਦਰ ਕੌਰ, ਸੀਮਾ ਸ਼ਰਮਾ ਤੋਂ ਇਲਾਵਾ ਵਿਨੋਦ ਰਾਵਲ, ਜਵਾਹਰ ਸਿੰਘ ਗਰੇਵਾਲ, ਸੁਰਿੰਦਰ ਵਰਮਾ, ਸਤਨਾਮ ਸਿੰਘ, ਬਲਰਾਜ ਸਿੰਘ ਤੇੇ ਇਕਬਾਲ ਸਿੰਘ ਕੰਪਿਊਟਰ ਫੈਕਲਟੀ, ਪਵਨ ਕੁਮਾਰ ਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply