Monday, October 12, 2026

ਮੁੱਖ ਮੰਤਰੀ ਵੱਲੋਂ ਪਿੰਡ ਜੇਠੂਕੇ ਸੜਕ ਹਾਦਸੇ `ਚ ਮ੍ਰਿਤਕਾਂ ਦੇ ਵਾਰਸਾਂ ਨੂੰ ਇਕ-ਇਕ ਲੱਖ ਦੇਣ ਦਾ ਐਲਾਨ

ਬਠਿੰਡਾ, 22 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿੰਡ ਜੇਠੂਕੇ ਨੇੜੇ ਵਾਪਰੇ ਸੜਕ ਹਾਦਸੇ ਦੀ ਦੁਖਦਾਇਕ ਘਟਨਾ ’ਤੇ ਗਹਿਰੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਲਈ ਇਕ-ਇਕ ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।ਇਹ ਜਾਣਕਾਰੀ ਦਿੰਦਿਆਂ ਬਾਠਿੰਡਾ ਦੇ ਡਿਪਟੀ ਕਮਿਸ਼ਨਰ ਦਿਪ੍ਰਵਾ ਲਾਕਰਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖਮੀ ਹੋ ਜਾਣ ਵਾਲਿਆਂ ਨੂੰ ਵੀ 15 ਤੋ 25 ਹਜ਼ਾਰ ਰੁਪਏ ਦੇਣ ਦੇ ਹੁਕਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਪਿੰਡ ਜੇਠੂਕੇ ਨੇੜੇ ਬਠਿੰਡਾ ਤੋਂ ਚਿੰਤਪੂਰਨੀ ਜਾ ਰਹੀ ਪੀ ਆਰ ਟੀ ਸੀ ਦੀ ਬੱਸ ਇੱਕ ਕੈਂਟਰ ਨਾਲ ਟਕਰਾ ਗਈ ਜਿਸ ਵਿੱਚ ਚਾਰ ਸਵਾਰੀਆਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਵਿਅਕਤੀ ਜ਼ਖਮੀ ਹਨ ।ਉਨ੍ਹਾਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤਿਆਂ ’ਚ ਜ਼ਿਲ੍ਹਾ ਲੁਧਿਆਣਾ ਦੀ ਕੌਸ਼ਲਿਆ ਦੇਵੀ ਅਤੇ ਪਿੰਡ ਮਲਕਾਣਾ ਜ਼ਿਲ੍ਹਾ ਬਠਿੰਡਾ ਦਾ ਜਗਸੀਰ ਸਿੰਘ ਸ਼ਾਮਲ ਹਨ।ਹਾਦਸੇ ਦੌਰਾਨ ਜ਼ਖਮੀ ਹੋਏ ਵਿਅੱਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਹਿਰਾਜ ਵਾਸੀ ਦਲੇਰ ਸਿੰਘ, ਰਾਮਪੁਰਾ ਮੰਡੀ ਵਾਸੀ ਅਮਨਦੀਪ ਸਿੰਘ, ਰਾਮਪੁਰਾ ਵਾਸੀ ਕਾਂਤ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਜਗਦੀਸ਼ ਸਿੰਘ ਸ਼ਾਮਲ ਹਨ ਇਸੇ ਤਰਾਂ ਮਾਨਸਾ ਖੁਰਦ ਵਾਸੀ ਤਰਲੋਚਨ ਸਿੰਘ, ਰਾਮਨਵਾਸ ਵਾਸੀ ਗੁਰਤੇਜ ਸਿੰਘ, ਮਹਿਰਾਜ ਕਰਮਚੰਦ ਵਾਸੀ ਕੁਲਜੀਤ ਸਿੰਘ, ਪਿੰਡ ਰਾਮਪੁਰਾ ਵਾਸੀ ਮਨਜੀਤ ਕੌਰ, ਚੱਕ ਬਖਤੂ ਵਾਸੀ ਗੁਰਪ੍ਰੀਤ ਸਿੰਘ ਅਤੇ ਪਿੰਡ ਚਾਉਕੇ ਵਾਸੀ ਡਰਾਇਵਰ ਮਲਕੀਤ ਸਿੰਘ ਜ਼ਖਮੀ ਵਿਅਕਤੀਆਂ ਵਿਚ ਸ਼ਾਮਲ ਹਨ ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply