Monday, October 12, 2026

ਪ੍ਰਾਇਮਰੀ ਬਲਾਕ ਦੇ ਤੀਜੀ ਕਲਾਸ ਦੇ ਬੱਚਿਆਂ ਦਰਮਿਆਨ ਇੰਟਰ ਹਾਊਸ ਕ੍ਰਿਕੇਟ ਮੈਚ ਕਰਵਾਏ

ਬਠਿੰਡਾ, 22 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN2205201707ਸੰਤ ਕਰੀਬ ਕਾਨਵੈਂਟ ਸਕੂਲ ਦੇ ਪ੍ਰਾਇਮਰੀ ਬਲਾਕ ਦੇ ਨੰਨ੍ਹੇ ਮੰਨ੍ਹੇ ਤੀਜੀ ਕਲਾਸ ਦੇ ਬੱਚਿਆਂ ਵਿਚ ਇੰਟਰ ਹਾਊਸ ਕ੍ਰਿਕੇਟ ਮੈਚ ਮੁਕਾਬਲਾ ਕਰਵਾਇਆ ਗਿਆ।ਮੁਕਾਬਲੇ ’ਚ ਚਾਰ ਟੀਮ ਹਾਊਸ ਬਣਾਉਣ ਉਪਰੰਤ ਲਾਲ ਹਾਊਸ ਤੇ ਪੀਲਾ ਹਾਊਸ ਅਤੇ ਹਰਾ ਹਾਊਸ ਤੇ ਨੀਲਾ ਹਾਊਸ ਬਣਾਏ ਗਏ।ਇਨ੍ਹਾਂ ਮੈਚਾਂ ਦੀ ਦੇਖ ਰੇਖ ਮੈਡਮ ਹਰਦੀਪ, ਕਰਮਵੀਰ, ਇੰਦੂ, ਈਸ਼ੂ ਅਤੇ ਸੋਫ਼ੀਆ ਨੇ ਕੀਤੀ। ਮੈਚ ਦੇ ਦੌਰਾਨ ਬੱਚਿਆਂ ਨੇ ਉਤਸ਼ਾਹ ਤੇ ਜੋਸ਼ ਨਾਲ ਖੇਡਿਆ।ਇਨ੍ਹਾਂ ਮੈਚਾਂ ’ਚ ਪੀਲਾ ਤੇ ਹਰਾ ਹਾਊਸ ਦੀਆਂ ਟੀਮਾਂ ਜੇਤੂ ਕਰਾਰ ਦਿੱਤੀਆਂ ਗਈਆਂ।ਫਾਈਨਲ ਮੁਕਾਬਲੇ ਵਿਚ ਹਰਾ ਹਾਊਸ ਟੀਮ ਜੇਤੂ ਰਹੀ।ਅੰਤ `ਚ ਲੜਕੀਆਂ ਦੇ ਚਾਰ ਹਾਉਸ ਬਣਾ ਕੇ ਖੋ ਖੋ ਦਾ ਮੈਚ ਕਰਵਾਇਆ ਗਿਆ।ਜਿਸ ਵਿਚ ਲਾਲ ਹਾਊਸ ਦੀ ਟੀਮ ਜੇਤੂ ਰਹੀ।ਜੇਤੂ ਟੀਮਾਂ ਨੂੰ ਮੈਨੇਜਿੰਗ ਡਾਇਰੇਕਟਰ ਪ੍ਰੋ: ਐਮ.ਐਲ ਅਰੋੜਾ, ਪ੍ਰਿੰਸੀਪਲ ਅੰਜੂ ਡੋਗਰਾ ਅਤੇ ਮੈਡਮ ਸੋਨੀਆ ਧਵਨ ਨੇ ਪੁਰਸਕਾਰ ਵੰਡੇ ਅਤੇ ਉਨ੍ਹਾਂ ਨੂੰ ਭਵਿੱਖ ’ਚ ਖੇਡ ਭਾਵਨਾ ਨਾਲ ਖੇਡਣ ਦਾ ਅਸ਼ੀਰਵਾਦ ਦਿੱਤਾ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply