Monday, October 12, 2026

ਫੌਜ ਦੀ ਭਰਤੀ ਲਈ ਦਾਖਲਾ ਕਾਰਡ 25 ਤੱਕ ਮਿਲਣਗੇ

ਅੰਮ੍ਰਿਤਸਰ, 23 ਮਈ (ਪੰਜਾਬ ਪਸੋਟ- ਮਨਜੀਤ ਸਿੰਘ) – ਫਰਵਰੀ ਮਹੀਨੇ ਖਾਸਾ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਜਿਸ ਵਿਚ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸੁਪਰ ਦੇ ਨੌਜਵਾਨਾਂ ਨੇ ਭਾਗ ਲਿਆ ਸੀ, ਦੇ ਸਰੀਰਕ ਯੋਗਤਾ ਟੈਸਟ ਵਿਚੋਂ ਪਾਸ ਹੋਏ ਵਿਦਿਆਰਥੀਆਂ ਦੀ ਲਿਖਤੀ ਪ੍ਰੀਖਿਆ 28 ਮਈ ਨੂੰ ਖਾਸਾ ਫੌਜੀ ਛਾਉਣੀ ਵਿਖੇ ਲਈ ਜਾਣੀ ਹੈ।ਉਕਤ ਜਾਣਕਾਰੀ ਦਿੰਦੇ ਡਾਇਰੈਕਟਰ ਭਰਤੀ ਬੀ.ਐਸ ਸੀਵਾਚ ਨੇ ਦੱਸਿਆ ਕਿ ਉਕਤ ਉਮੀਦਵਾਰ, ਜੋ ਕਿ ਸਿਪਾਹੀ ਜਨਰਲ, ਸਿਪਾਹੀ ਟਰੇਡਜ਼ਮੈਨ ਅਤੇ ਸਿਪਾਹੀ ਤਕੀਨੀਕ ਸ਼ੇਣੀ ਵਿਚ ਸ਼ਾਮਿਲ ਹਨ, ਨੂੰ 23 ਤੋਂ 25 ਮਈ ਤੱਕ ਦਾਖਲਾ ਕਾਰਡ ਖਾਸਾ ਛਾਉਣੀ ਵਿਚੋਂ ਜਾਰੀ ਕੀਤੇ ਜਾਣੇ ਹਨ।ਉਨਾਂ ਸਾਰੇ ਫਿਟ ਪਾਏ ਗਏ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇੇ ਦਾਖਲਾ ਕਾਰਡ 25 ਮਈ ਤੋਂ ਪਹਿਲਾਂ-ਪਹਿਲਾਂ ਪ੍ਰਾਪਤ ਕਰ ਲੈਣ, ਕਿਉਂਕਿ ਦਾਖਲਾ ਕਾਰਡ ਤੋਂ ਬਿਨਾਂ ਲਿਖਤੀ ਟੈਸਟ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜੋ ਉਮੀਦਵਾਰ 25 ਮਈ ਤੱਕ ਆਪਣਾ ਦਾਖਲਾ ਕਾਰਡ ਪ੍ਰਾਪਤ ਨਹੀਂ ਕਰਦਾ, ਉਸ ਨੂੰ ਗੈਰ ਹਾਜ਼ਰ ਮੰਨ ਲਿਆ ਜਾਵੇਗਾ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply