Thursday, July 9, 2026

ਵਿਧਾਇਕ ਅਮਿਤ ਵਿਜ ਨੇ ਕੋਰਟ ਕੰਪਲੈਕਸ ਵਿਖੇ ਸੁਣੀਆਂ ਮੁਸ਼ਕਲਾਂ

ਪਠਾਨਕੋਟ, 25 ਮਈ (ਪੰਜਾਬ ਪੋਸਟ ਬਿਊਰੋ) –PPN2505201718 ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਕੋਰਟ ਕੰਪਲੈਕਸ ਪਠਾਨਕੋਟ ਵਿਖੇ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਲਲਿਤ ਮੋਹਣ ਡੋਗਰਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ।ਵਿਧਾਇਕ ਪਠਾਨਕੋਟ ਅਮਿਤ ਵਿਜ ਵਿਸ਼ੇਸ ਤੋਰ `ਤੇ ਹਾਜ਼ਰ ਹੋਏ।ਬਾਰ ਐਸੋਸੀਏਸ਼ਨ ਵੱਲੋਂ ਵਿਧਾਇਕ ਪਠਾਨਕੋਟ ਦਾ ਵਿਸ਼ੇਸ ਰੂਪ ਵਿੱਚ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸਨ ਦੇ ਮੈਂਬਰ ਐਸ.ਐਸ.ਭੁੱਲਰ, ਸੁਰਜੀਤ ਸਿੰਘ ਰਾਣਾ, ਹਰੀਸ਼ ਸਿੰਘ ਪਠਾਨੀਆ, ਸੁਖਮਿੰਦਰ ਕੋਰ, ਰੋਸ਼ਨ ਪਠਾਨੀਆ, ਰਸੀਆ ਪੰਡਿਤ, ਰਛਪਾਲ ਠਾਕੁਰ, ਅਜੈ ਲਲੋਤਰਾ, ਅਜੈ ਡਡਵਾਲ ਅਤੇ ਹੋਰ ਹਾਜ਼ਰ ਸਨ।
ਇਸ ਮੋਕੇ ਤੇ ਜ਼ਿਲ੍ਹਾ ਬਾਰ ਐਸੋਸੀਏਸਨ ਪ੍ਰਧਾਨ ਲਲਿਤ ਮੋਹਣ ਡੋਗਰਾ ਨੇ ਸੰਬੋਧਨ ਕਰਦਿਆ ਕਿਹਾ ਕਿ ਪਠਾਨਕੋਟ ਨੂੰ ਜਿਲ੍ਹਾ ਬਣਾਇਆ ਕਾਫੀ ਸਮਾਂ ਹੋ ਗਿਆ ਹੈ ਅਤੇ ਜਿਲ੍ਹਾ ਬਾਰ ਐਸੋਸੀਏਸਨ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਮੁਕੇਰੀਆਂ ਸਬ ਡਵੀਜਨ ਨੂੰ ਜਿਲ੍ਹਾ ਪਠਾਨਕੋਟ ਵਿੱਚ ਸ਼ਾਮਲ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਕੋਰਟ ਪਠਾਨਕੋਟ ਅਧੀਨ ਕੰਮ ਕਰ ਰਹੇ ਸਾਰੇ ਵਕੀਲਾਂ ਨੂੰ ਵਾਹਨ ਪਾਰਕ ਕਰਨ ਦੀ ਸਮੱਸਿਆ ਹੈ।ਉਨ੍ਹਾਂ ਵਿਧਾਇਕ ਅੱਗੇ ਮੰਗ ਕੀਤੀ ਕਿ ਉਨ੍ਹਾਂ ਨੂੰ ਸਥਾਈ ਰੂਪ ਵਿੱਚ ਪਾਰਕਿੰਗ ਬਣਾ ਕੇ ਦਿੱਤੀ ਜਾਵੇ। ਉਨ੍ਹਾਂ ਵਿਧਾਇਕ ਨੂੰ ਸ਼ਹਿਰ ਅੰਦਰ ਜਰੂਰਤ ਤੋਂ ਜਿਆਦਾ ਚਲ ਰਹੇ ਆਟੋ ਦੀ ਸਮੱਸਿਆ ਵੀ ਰੱਖੀ।ਵਿਧਾਇਕ ਨੇ ਜਿਲ੍ਹਾ ਬਾਰ ਐਸੋਸੀਏਸਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਅੱਗੇ ਰੱਖਿਆ ਜਾਵੇਗਾ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply