ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ) –
ਲੁਧਿਆਣਾ ਨਿਵਾਸੀ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੂੰ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦਾ ਰਾਸ਼ਟਰੀ ਮੁੱਖ ਸੰਚਾਲਕ ਬਣਾਇਆ ਗਿਆ।ਸੰਗਠਨ ਦੇ 54ਵੇਂ ਸਥਾਪਨਾ ਦਿਵਸ ਮੌਕੇ ਭਗਵਾਨ ਵਾਲਮੀਕਿ ਤੀਰਥ ਵਿਖੇ ਹੋਏ ਸਲਾਨਾ ਪ੍ਰੋਗਰਾਮ ਆਦਿ ਮਹਾਪਰਵ ਅਤੇ ਅਧਿਵੇਸ਼ਨ ਦੌਰਾਨ ਸਰਵਉੱਚ ਨਿਰਦੇਸ਼ਕ ਸੁਆਮੀ ਚੰਦਰਪਾਲ ਅਨਾਰੀਆ ਨੇ ਇਹ ਐਲਾਨ ਕੀਤਾ। ਇਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੀ ਛੁੱਟੀ ਕਰਾਉਣ ਲਈ ਅੰਦੋਲਨ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ।
ਅਧਿਵੇਸ਼ਨ ਦੀ ਸ਼੍ਰੁਰੂਆਤ ਵਿੱਚ ਸੁਆਮੀ ਅਨਾਰੀਆ ਨੇ ਰਾਸ਼ਟਰੀ ਕਮੇਟੀ ਭੰਗ ਕਰ ਦਿੱਤੀ।ਇਸ ਤੋਂ ਬਾਅਦ ਅਗਲੇ ਦੋ ਸਾਲਾਂ ਲਈ ਹੋਈਆਂ ਚੋਣਾਂ ਦੌਰਾਨ ਲੁਧਿਆਣਾ ਨਿਵਾਸੀ ਅਤੇ ਭਗਵਾਨ ਵਾਲਮੀਕਿ ਤੀਰਥ ਵਿਕਾਸ ਬੋਰਡ ਦੇ ਮੈਂਬਰ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੂੰ ਅਗਲੇ ਦੋ ਸਾਲ ਦੇ ਲਈ ਫਿਰ ਤੋ ਸੰਗਠਨ ਦਾ ਮੁੱਖ ਸੰਚਾਲਕ ਚੁਣ ਲਿਆ ਗਿਆ। ਦਿੱਲੀ ਨਿਵਾਸੀ ਚਰਨ ਸਿੰਘ ਬਬਰੀਕ ਨੂੰ ਜਨਰਲ ਸਕੱਤਰ, ਚੰਡੀਗੜ ਨਿਵਾਸੀ ਸੂਰਤ ਸਿੰਘ ਤੇ ਅੰਮ੍ਰਿਤਸਰ ਨਿਵਾਸੀ ਤਰਲੋਕ ਗਿੱਲ ਨੂੰ ਜੁਆਇੰਟ ਸਕੱਤਰ, ਯਮੁਨਾ ਨਗਰ (ਹਰਿਆਣਾ) ਨਿਵਾਸੀ ਚੌਧਰੀ ਮਹੇਸ਼ ਦ੍ਰਾਵਿੜ ਨੂੰ ਕੈਸ਼ੀਅਰ, ਫਿਰੋਜਪੁਰ ਨਿਵਾਸੀ ਓਮ ਪ੍ਰਕਾਸ਼ ਭੱਟੀ ਤੇ ਪ੍ਰੇਮ ਲੁਹੇਰਾ ਨੂੰ ਰਾਸ਼ਟਰੀ ਸੰਚਾਲਕ, ਚੰਡੀਗੜ ਨਿਵਾਸੀ ਸ਼ਿਵ ਕੁਮਾਰ ਬਿਡਲਾ ਨੂੰ ਮੁੱਖ ਪ੍ਰਚਾਰ ਮੰਤਰੀ, ਉੱਤਰ ਪ੍ਰਦੇਸ਼ ਦੇ ਅਸੋਕ ਰਾਹੀ, ਹਰਿਆਣਾ ਦੇ ਵਿਜੇ ਚੌਹਾਨ, ਫਗਵਾੜਾ ਦੇ ਰਵੀ ਸਿੱਧੂ ਤੇ ਰਾਜਸਥਾਨ ਦੇ ਬਨਵਾਰੀ ਲਾਲ ਚਾਂਵਰੀਆ ਨੂੰ ਪ੍ਰਚਾਰ ਮੰਤਰੀ ਅਤੇ ਰੋਹਤਕ (ਹਰਿਆਣਾ) ਦੇ ਬੈਂਕ ਮੈਨੇਜਰ ਰਮੇਸ਼ ਸਹੋਤਾ ਨੂੰ ਮੁੱਖ ਲੇਖਾ ਨਿਰੀਖਕ ਬਣਾਇਆ ਗਿਆ ਹੈ। ਰਾਜਸਥਾਨ ਰਾਜ ਸਫਾਈ ਕਰਮਚਾਰੀ ਆਯੋਗ ਦੇ ਚੇਅਰਮੈਨ ਚੰਦਰ ਪ੍ਰਕਾਸ਼ ਟਾਇਸਨ ਨੂੰ ਰਾਸ਼ਟਰੀ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਗਿਆ। ਅਜੇ ਚੌਹਾਨ ਨੂੰ ਪੰਜਾਬ ਦਾ ਕਨਵੀਨਰ, ਰਾਮ ਲਾਲ ਕਲਿਆਣ ਨੂੰ ਹਰਅਿਾਣਾ, ਮੋਹਨ ਕੁਮਾਰ ਕਾਲਾ ਨੂੰ ਉੱਤਰਾਖੰਡ, ਅਜੇ ਕੁਮਾਰ ਬਿਰਲਾ ਨੂੰ ਉੱਤਰ ਪ੍ਰਦੇਸ਼, ਧੀਰਜ ਤਿਸਾਵਰ ਨੂੰ ਚੰਡੀਗੜ, ਪਵਨ ਦ੍ਰਾਵਿੜ ਨੂੰ ਮਹਾਰਾਸ਼ਟਰ, ਬ੍ਰਹਮਪਾਲ ਸਹੋਤਾ ਨੂੰ ਹਿਮਾਚਲ ਪ੍ਰਦੇਸ਼ ਦਾ ਕਨਵੀਨਰ, ਰਕੇਸ਼ ਸਾਂਗਵਾਨ ਨੂੰ ਦਿੱਲੀ, ਹੰਸਰਾਜ ਕਟਾਰੀਆ ਨੂੰ ਉੱਤਰਾਖੰਡ ਦਾ ਪ੍ਰਭਾਰੀ ਅਤੇ ਵਿਕਾਸ ਕੁਮਾਰ ਨੂੰ ਰਾਜਸਥਾਨ ਯੂਥ ਵਿੰਗ ਦਾ ਪ੍ਰਧਾਨ ਲਗਾਇਆ ਗਿਆ। ਯੂ.ਪੀ ਵਿੱਚ ਯੋਗੀ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਨ ਦੀ ਛੁੱਟੀ ਰੱਦ ਕਰਨ ਦੀ ਨਿੰਦਾ ਕਰਦੇ ਹੋਏ ਅਧਿਵੇਸ਼ਨ ਵਿੱਚ ਸਰਵ ਸਹਿਮਤੀ ਨਾਲ ਇਹ ਛੁੱਟੀ ਪੂਰੇ ਦੇਸ਼ ਵਿੱਚ ਲਾਗੂ ਕਰਾਉਣ ਲਈ ਅੰਦੋਲਨ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ।ਇਸ ਦੇ ਨਾਲ ਹੀ ਕੁਰਕਸ਼ੇਤਰ ਵਿੱਚ ਵੀ ਅੰਮ੍ਰਿਤਸਰ ਵਰਗਾ ਭਗਵਾਨ ਵਾਲਮੀਕਿ ਤੀਰਥ ਸਥੱਲ ਬਨਵਾਉਣ ਲਈ ਸਰਕਾਰ ਨਾਲ ਗੱਲ ਕੀਤੀ ਜਾਵੇਗੀ। ਭਾਵਾਧਸ ਦੇ ਧਰਮ ਗੁਰੂ ਵੀਰੇਸ਼ ਮਹਿੰਦਰ ਸਿੰਘ ਭਗਤ ਨੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕੀਤੀ ਅਤੇ ਸਰਤਾਜ ਬਿੱਟਾ ਨਕੋਦਰ ਵਾਲਿਆਂ ਨੇ ਭਗਵਾਨ ਵਾਲਮੀਕਿ ਦੀ ਮਹਿਮਾ ਦਾ ਗੁਣਗਾਨ ਕੀਤਾ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media