Tuesday, April 28, 2026

ਗੁੰਡਾ ਟੈਕਸ ਬੰਦ ਕਰਵਾਉਣ ਲਈ ਡੀ.ਸੀ ਨੂੰ ਦੇਵਾਂਗੇ ਮੰਗ ਪੱਤਰ ਰੋੜਾਂਵਾਲਾ, ਰਣੀਕੇ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – PPN2605201701ਹਮੇਸ਼ਾਂ ਹੀ ਵਿਵਾਦਾਂ ਵਿਚ ਘਿਰੀ ਰਹਿਣ ਵਾਲੀ ਆਈ.ਸੀ.ਪੀ ਚੈਕ ਪੋਸਟ ਵਿਚ ਨਵਾਂ ਵਿਵਾਦ ਛਿੜ ਗਿਆ ਹੈ। ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੇ ਵਪਾਰਕ ਸੌਦੇ ਦੀ ਢੋਆ ਢੁਆਈ ਦਾ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ‘ਤੇ ਕੰਮ ਕਰਦੇ ਕੁੱਲੀਆਂ ਲਖਵਿੰਦਰ ਸਿੰਘ ਰੋੜਾਂਵਾਲਾ, ਕੁਲਦੀਪ ਸਿੰਘ ਰਣੀਕੇ, ਸਵਿੰਦਰ ਸਿੰਘ ਅਟਾਰੀ, ਕੁਲਵੰਤ ਸਿੰਘ ਨੇਸਟਾ, ਰਵਿੰਦਰ ਮਸੀਹ, ਰਣਜੀਤ ਸਿੰਘ ਵਣੀਂਏਕੇ, ਰੇਸ਼ਮ ਸਿੰਘ ਰੋੜਾਂਵਾਲਾ, ਮੇਜਰ ਸਿੰਘ ਰਾਜਾਤਾਲ, ਬਲਕਾਰ ਸਿੰਘ ਭੰਡਿਆਰ, ਰੇਸ਼ਮ ਸਿੰਘ ਛੇਹਰਟਾ, ਸ਼ਬੇਗ ਸਿੰਘ, ਲੱਖਾ ਸਿੰਘ, ਸੰਤੋਖ ਸਿੰਘ ਅਤੇ  ਰਾਸ਼ਟਰੀ ਮਜਦੂਰ ਯੁਨੀਅਨ (ਇੰਟਕ) ਅੰਮ੍ਰਿਤਸਰ ਦੇ ਨੁਮਾਇੰਦੇ ਅਵਤਾਰ ਘਰਿੰਡਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਨੇ ਉਕਤ ਹੋ ਰਹੀ ਲੁੱਟ ਸਬੰਧੀ  ਆਈ.ਸੀ.ਪੀ ਚੈਕ ਪੋਸਟ ’ਚ ਮੌਜੂਦ ਸੀ.ਡਬਲਯੂ.ਸੀ ਦੇ ਮੈਨੇਜਰ ਨਵੀਨ ਕੁਮਾਰ ਨੂੰ ਮੰਗ ਪੱਤਰ ਵੀ ਦਿੱਤਾ ਹੈ, ਪਰ ਗੁੰਡਾ ਟੈੈਕਸ ਵਸੂਲਣ ਦਾ ਧੰਦਾ ਬੰਦ ਨਹੀਂ ਹੋ ਰਿਹਾ।
ਉਕਤ ਕੁਲੀਆਂ ਨੇ ਦੋਸ਼ ਲਾਇਆ ਹੈ ਕਿ ਉਨਾਂ ਦਾ ਮਿਹਨਤਾਨਾ ਠੇਕੇਦਾਰ, ਪ੍ਰਧਾਨ ਅਤੇ ਕੈਸ਼ੀਅਰ ਮਿਲੀਭੁਗਤ ਨਾਲ ਖਾ ਰਹੇ ਹਨ। ਜਿਸ ਕਾਰਨ ਉਹ ਡਾਹਢੇ ਪ੍ਰੇਸ਼ਾਨ ਹਨ। ਕੁੱਲੀਆਂ ਨੇ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਜੇ ਉਹ 1000 ਰੁਪਏ ਦਾ ਕੰਮ ਕਰਦੇ ਹਨ ਤਾਂ ਉਨ੍ਹਾਂ ਦਾ 100 ਰੁਪਏੇ ਗੁੰਡਾ ਟੈੈੈਕਸ ਜਬਰਦਸਤੀ ਕੱਟਿਆ ਜਾਂਦਾ ਹੈ ।ਇਹ ਟੈਕਸ ਠੇਕੇਦਾਰਾਂ ਵਲੋਂ ਰੱਖੇ ਗਏ ਕਰਿੰਦੇ ਵਸੂਲਦੇ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਖਾਤੇ ਵਿਚ ਪੈਸੇ ਪਾਏ ਜਾਂਦੇ ਸਨ, ਪਰ ਠੇੇਕੇਦਾਰਾਂ ਵਲੋਂ ਆਪਣੀ ਗੁੰਡਾ ਟੈਕਸ ਵਸੂਲਣ ਦੀ ਲੁੱਟ ਜਾਰੀ ਰੱਖਣ ਲਈ ਅਟਾਰੀ ਆਈਸੀਪੀ ਦੇ ਅੰਦਰ ਲੱਗੇ ਏਟੀਐੱਮ ਵੀ ਬੰਦ ਕਰਵਾ ਦਿੱਤੇ ਗਏ ਹਨ ਤਾਂ ਕਿ ਉਨ੍ਹਾਂ ਦੀ ਇਸ ਕਰਤੂਤ ਦਾ ਪਰਦਾਫਾਸ਼ ਨਾ ਹੋ ਜਾਵੇ।
ਇਸ ਸਬੰਧੀ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ ਅਤੇੇ ਮੰਗ ਕਰਨਗੇ ਕਿ ਉਨ੍ਹਾਂ ਦੀ ਮਿਹਨਤ ਨਾਲ ਕਮਾਈ ਵਿਚੋਂ ਕੀਤੀ ਜਾ ਰਹੀ ਲੁੱਟ-ਖਸੁੱਟ ਤੇ ਗੁੰਡਾ ਟੈਕਸ ਬੰਦ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਉਹ ਅੰਤਰ-ਰਾਸ਼ਟਰੀ ਅਟਾਰੀ ਸਰਹੱਦ ਤੇ ਬਣੀ ਆਈ.ਸੀ.ਪੀ ਚੈੱਕ ਪੋਸਟ ਵਿਚ ਇਕ ਮਹੀਨੇ ਤੋਂ ਵੱਧ ਕੰਮ ਕਰਦੇ ਹਨ, ਪਰ ਪੈਸੇ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜਾਰਾ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਵਿਆਜੀ ਪੈਸੇ ਲੈ ਕੇ ਆਪਣੇੇ ਘਰ ਦਾ ਗੁਜਾਰਾ ਕਰ ਰਹੇ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਲੁੱਟ-ਖਸੁੱਟ ਬੰਦ ਨਾ ਕੀਤੀ ਗਈ ਤਾਂ ਯੁਨੀਅਨ ਹੋਰ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।ਉਨ੍ਹਾਂ ਕਿਹਾ ਕਿ ਉਹ ਐਸ.ਸੀ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ, ਜਿਸ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਠੇਕੇਦਾਰ, ਪ੍ਰਧਾਨ ਅਤੇ ਕੈਸ਼ੀਅਰ ਦੀ ਮਿਲੀਭੁਗਤ ਨਾਲ ਕੁੱਲੀਆਂ ਨਾਲ ਉਕਤ ਹੋ ਰਹੀ ਲੁੱਟ ਖਸੁੱਟ ਦਾ ਸਖਤ ਨੋਟਿਸ ਲੈਂਦਿਆਂ ਅਟਾਰੀ ਸਰਹੱਦ ‘ਤੇੇ ਤੈਨਾਤ ਸੁਰੱਖਿਆ ਏਜੰਸੀਆਂ ਨੇ ਇਸ ਦੀ ਰਿਪੋਰਟ ਤਿਆਰ ਕਰਕੇ ਸਬੰਧਤ ਵਿਭਾਗਾਂ ਅਤੇ ਗ੍ਰਹਿ ਮੰਤਰਾਲੇੇ ਨੂੰ ਭੇਜ ਦਿੱਤੀ ਹੈ।ਕੁੱਲੀ ਲਖਵਿੰਦਰ ਸਿੰਘ ਰੋੜਾਂਵਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਕੀਤੀ ਨੋਟਬੰਦੀ ਦੌਰਾਨ ਵੀ ਉਨ੍ਹਾਂ ਨੂੰ ਕਾਫੀ ਚੂਨਾ ਲਗਾਇਆ ਜਾਂਦਾ ਰਿਹਾ ਹੈ।ਉਨ੍ਹਾਂ ਨੂੰ ਪੁਰਾਣੀ ਕਰੰਸੀ ਦੇੇ ਨੋਟ ਹੀ ਦਿੱਤੇ ਜਾਂਦੇ ਅਤੇ ਨਵੀਂ ਕਰੰਸੀ ਦੇਣ ਬਦਲੇ ਠੇਕੇਦਾਰ ਅਤੇ ਕੈਸ਼ੀਅਰ ਵਲੋਂ 500 ਦੇ ਨੋਟ ਬਦਲੇ 400 ਰੁਪਏ ਦੇ ਕੇ ਭਾਰੀ ਗੁੰਡਾ ਟੈਕਸ ਵਸੂਲ ਕੀਤਾ ਜਾਂਦਾ ਸੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply