Friday, March 20, 2026

ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਸੁਲਤਾਨਵਿੰਡ ਬਾਰਵੀਂ ਦਾ ਨਤੀਜਾ 100% ਰਿਹਾ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੀ.ਬੀ. ਐਸ. ਈ. ਵਲੋਂ ਐਲਾਨੇ ਗਏ 12 ਵੀਂ ਜਮਾਤ ਦੇ ਨਤੀਜਿਆਂ ਵਿੱਚ ਚੀਫ ਖਾਲਸਾ ਦੀਵਾਨ PPN2905201703ਚੈਰੀਟੇਬਲ ਸੁਸਇਟੀ ਦੇ ਅਧੀਨ ਚਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦਾ ਬਾਰਵੀਂ ਜਮਾਤ 2017 ਦਾ ਨਤੀਜਾ 100% ਰਿਹਾ।ਇਸ ਸਾਲ ਇਸ ਪ੍ਰੀਖਿਆ ਵਿੱਚ ਕੁੱਲ 91 ਵਿਦਿਆਰਥੀ ਬੈਠੇ।ਜਿੰਨ੍ਹਾਂ ਵਿੱਚੋ ਸਾਇੰਸ ਗਰੁੱਪ ਦੇ ਕੁੱਲ 47 ਵਿਦਿਆਰਥੀ, ਕਾਮਰਸ ਗਰੁੱਪ 42 ਵਿਦਿਆਰਥੀ ਤੇ ਆਰਟਸ ਗਰੁੱਪ ਦੇ 2 ਵਿਦਿਆਰਥੀ ਸਨ।ਸਾਇੰਸ ਗਰੁੱਪ ਵਿੱਚੋਂ 08 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ।ਕਾਮਰਸ ਗਰੁੱਪ ਵਿੱਚੋਂ 02 ਵਿਦਿਆਰਥੀ ਮੈਰਿਟ ਸੂਚੀ ਵਿੱਚ ਆਏ।ਸਕੂਲ ਦੇ ਮੈਂਬਰ ਇੰਚਾਰਜ਼ ਸੁਰਜੀਤ ਸਿੰਘ, ਇੰਜੀ: ਨਵਦੀਪ ਸਿੰਘ, ਰਣਦੀਪ ਸਿੰਘ ਅਤੇ ਮੈਡਮ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਅਵੱਲ ਆਏ ਹੋਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦਿਆਂ ਹੋਇਆ ਜ਼ਿੰਦਗੀ ਦੇ ਅਗਲੇਰੇ ਪੰਧ ਵਿੱਚ ਪੜਾਈ ਵਿੱਚ ਹੋਰ ਵੀ ਉੱਚੀਆਂ ਉਡਾਰੀਆਂ ਮਾਰਨ ਲਈ ਪ੍ਰੇਰਿਆ।ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੀ ਆਪਣੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ ਬੱਚਿਆ ਅਤੇ ਸਟਾਫ ਨੇ ਰਲ ਕੇ ਖੁਸ਼ੀ ਮਨਾਈ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply