ਸੰਦੌੜ, 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰਿਟਾ. ਮਾਸਟਰ ਗੁਰਬਚਨ ਸਿੰਘ ‘ਤੇ ਰਿਟਾ.ਬੀ.ਪੀ.ਈ.ਓ ਮੈਡਮ ਕੁਲਵੰਤ ਕੌਰ ਦੀ ਪੋਤਰੀ ਸਿਮਰਜੋਤ ਕੌਰ ਨੇ ਜਿਲਾ੍ਹ ਸੰਗਰੂਰ ਵਿੱਚੋਂ
ਤੀਜਾ ਅਤੇ ਮਾਲੇਰਕੋਟਲਾ ਵਿੱਚੋਂ ਪਹਿਲਾ ਸ਼ਥਾਨ ਹਾਸ਼ਿਲ ਕਰਕੇ ਪਿੰਡ ਚੱਕ ਖੁਰਦ ‘ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਪੰਚ ਪ੍ਰਿਤਪਾਲ ਸਿੰਘ ਚੱਕ ਨੇ ਦੱਸਿਆ ਕਿ ਡੀ.ਏ.ਵੀ ਸਕੂਲ ਮਾਲੇਰਕੋਟਲਾ ਵਿਖੇ +2 ਮੈਡੀਕਲ ਦੀ ਪੜਾ੍ਹਈ ਕਰਦੀ ਵਿੱਦਿਆਂਰਥਣ ਸਿਮਰਜੋਤ ਕੌਰ ਪੁੱਤਰੀ ਮਨਜਿੰਦਰ ਸਿੰਘ ਚੱਕ ਨੇ ਜਿੱਥੇ ਜਿਲਾ੍ਹ ਸੰਗਰੂਰ ਵਿੱਚੋਂ +2 ਮੈਡੀਕਲ ‘ਚ ਤੀਜਾ ਸਥਾਨ ਪ੍ਰਾਪਤ ਕਰਕੇ ਪੂਰੇ ਇਲਾਕੇ ਦਾ ਮਾਣ ਬਣੀ ਹੈ ਉਥੇ ਹੀ 93.60 ਫੀਸਦੀ ਨੰਬਰ ਲੈ ਕੇ ਡੀ.ਏ.ਵੀ ਸਕੂਲ ਮਾਲੇਰਕੋਟਲਾ ਦੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ।ਇਸ ਬਾਰੇ ਜਦੋ ਸਿਮਰਜੋਤ ਨਾਲ ਗੱਲ ਕੀਤੀ ਤਾਂ ਉਹਨਾਂ ਖੁਸ਼ੀ ਭਰੀ ਅੰਦਾਜ ਵਿੱਚ ਕਿਹਾ ਕਿ ਉਸ ਸੁਪਨਾਂ ਹੈ ਕਿ ਉਹ ਬੋਟਨੀਕਲ ਡਾਕਟਰ (ਪੌਦਿਆਂ ਦੀ ਮਾਹਿਰ ਡਾਕਟਰ) ਬਣਨਾਂ ਚਾਹੁੰਦੀ ਹਾਂ ਜਿਸ ਨਾਲ ਵਾਤਾਵਰਨ ਦੀ ਸੁਧਤਾ ਲਈ ਕੰਮ ਕਰ ਸਕਾਂ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media