Tuesday, July 21, 2026

ਲੜਕੀ ਦਾ ਪਰਸ ਖੋਹ ਕੇ ਮੋਟਰਸਾਈਕਲ ਸਵਾਰ ਫਰਾਰ

ਧੂਰੀ, 3 ਜੂਨ (ਪੰਜਾਬ ਪੋਸਟ-ਪ੍ਰਵੀਨ ਗਰਗ) – ਸਥਾਨਕ ਬਾਗੜੀਆਂ ਚੌਕ ਵਿਖੇ ਬੱਸ ਦੀ ਉਡੀਕ ਕਰ ਰਹੀ ਲੜਕੀ ਗੁਰਪ੍ਰੀਤ ਕੌਰ ਪੁੱਤਰੀ ਦਰਸ਼ਨ ਕੁਮਾਰ ਪਿੰਡ ਰਾਜਿੰਦਰਾਪੁਰੀ (ਰੰਚਨਾ) ਦਾ ਮੋਟਰਸਾਈਕਲ ਸਵਾਰਾਂ ਵੱਲੋਂ ਪਰਸ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਦਿੰਦਿਆਂ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਿੰਡ ਰਾਜਿੰਦਰਾਪੁਰੀ (ਰੰਚਨਾ) ਨੂੰ ਜਾਣ ਲਈ ਬਾਗੜੀਆਂ ਚੌਕ ਵਿਖੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਅਚਾਨਕ ਤਿੰਨ ਮੋਟਰਸਾਈਕਲ ਸਵਾਰ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ ਅਤੇ ਹਫੜਾ-ਤਫੜੀ ਵਿੱਚ ਉਸ ਪਾਸੋਂ ਨੰਬਰ ਪਲੇਟ ਨਹੀਂ ਪੜੀ ਗਈ।ਉਸ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ ਕਰੀਬ 5 ਹਜ਼ਾਰ ਰੁਪਏ, ਇੱਕ ਮੋਬਾਇਲ ਫੋਨ ਅਤੇ ਕੁੱਝ ਜ਼ਰੂਰੀ ਕਾਗਜ਼ਾਤ ਸਨ ।ਸੂਚਨਾ ਅਨੁਸਾਰ ਥਾਣਾ ਸਿਟੀ ਧੂਰੀ ਵਿਖੇ ਘਟਨਾ ਦੀ ਰਿਪੋਰਟ ਦਰਜ਼ ਕਰਵਾ ਦਿੱਤੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply