Saturday, October 10, 2026

ਗਲੀ ਦੇ ਪਾਣੀ ਦੀ ਨਿਕਾਸੀ ਨਾ ਹੋਣ ‘ਤੇ ਝਗੜਾ ਲੜਕੀ ਦੀ ਕੁੱਟਮਾਰ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵੀਰਪਾਲ ਕੌਰ ਪੁੱਤਰੀ ਮਨਜੀਤ ਸਿੰਘ ਪਿੰਡ ਗੁਰੂਸਰ ਨੇ ਪ੍ਰੈਸ ਕਲੱਬ ਬਠਿੰਡਾ PPN0406201707ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੂੰ ਉਨ੍ਹਾਂ ਦੇ ਗੁਆਂਢੀ ਜੋ ਕਿ ਮੌਜੂਦਾ ਕਾਂਗਰਸ ਸਰਕਾਰ ਨਾਲ ਸਬੰਧੰਤ ਹਨ ਵਲੋਂ ਘਰ ਦੇ ਪਾਣੀ ਦੀ ਨਿਕਾਸੀ ਨਹੀ ਹੋਣ ਦੇ ਰਹੇ ਜਦਕਿ ਉਹ ਸਰਕਾਰੀ ਜਗ੍ਹਾ ਨਾਲੀ ਬਣੀ ਹੋਈ ਹੈ।ਇਸ ਤਹਿਤ ਉਨ੍ਹਾਂ ਨੇ ਕੱਲ੍ਹ 3 ਜੂਨ ਨੂੰ ਜਦ ਉਹ ਪਾਣੀ ਦੀ ਨਿਕਾਸੀ ਦਾ ਯਤਨ ਕਰ ਰਹੀ ਸੀ ਤਾਂ ਜਰਨੈਲ ਸਿੰਘ ਪੁੱਤਰ ਤੇਜਾ ਸਿੰਘ, ਜਤਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਸਰਬਜੀਤ ਕੌਰ ਪੁੱਤਰ ਗੁਰਪ੍ਰੀਤ ਸਿੰਘ ਵਲੋਂ ਉਨ੍ਹਾਂ ਦੇ ਘਰ ਆ ਕੇ ਕੁੱਟਮਾਰ ਕੀਤੀ ਅਤੇ ਕੇਸਾਂ ਤੋਂ ਵੀ ਫੜਿਆ ਗਿਆ, ਸਿਰ ਵਿਚ ਇੱਟ ਮਾਰੀ ਅਤੇ ਲੱਕੜ ਦੇ ਸੋਟੇ ਨਾਲ ਪੱਟਾਂ ‘ਤੇ ਸੱਟਾਂ ਮਾਰੀਆਂ। ਵੀਰ ਪਾਲ ਕੌਰ ਭਗਤੇ ਹਸਪਤਾਲ ਵਿਚ ਦਾਖ਼ਲ ਰਹੀ।ਉਸ ਨੇ ਕਿਹਾ ਕਿ ਜਦ ਉਨ੍ਹਾਂ ਪੁਲਿਸ ਕੋਲ ਸਿਕਾਇਤ ਕੀਤੀ ਤਾਂ ਏ.ਐਸ.ਆਈ ਬਲਜੀਤਪਾਲ ਸਿੰਘ ਆਇਆ ਲੇਕਿਨ ਉਸ ਨੇ ਹੁਣ ਤੱਕ ਕੋਈ ਕਾਰਵਾਈ ਨਹੀ ਕੀਤੀ ਸਗੋਂ ਧਮਕੀਆਂ ਦਿੱਤੀਆਂ। ਉਸ ਨੇ ਮੀਡੀਆ ਦੇ ਰਾਹੀਂ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਹ ਦੋਸ਼ੀਆਂ ਖਿਲਾਫ਼ ਜਲਦ ਹੀ ਕਾਰਵਾਈ ਕਰੇ ਅਤੇ ਪਾਣੀ ਦੀ ਨਿਕਾਸੀ ਕਰਵਾਏ।ਉਸ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਪਾਰਟੀ ਨਾਲ ਸਬੰਧਤ ਹੈ ਅਤੇ ਵੋਟਾਂ ਵੇਲੇ ਵੀ ਉਨ੍ਹਾਂ ਨੇ ਅਕਾਲੀ ਪਾਰਟੀ ਦੀ ਮਦਦ ਨਾ ਕਰਨ ਦੀ ਧਮਕੀ ਦਿੱਤੀ ਸੀ। ਜਦ ਏ.ਐਸ.ਆਈ ਬਲਜੀਤਪਾਲ ਸਿੰਘ ਨੂੰ ਪੁਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਲੋਂ ਜੋ ਵੀ ਕਾਰਵਾਈ ਬਣਦੀ ਹੈ ਉਹ ਜਰੂਰ ਕਰਨਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply