Thursday, June 18, 2026

ਗੁਰਿੰਦਰ ਵੈਲਫੇਅਰ ਸੋਸਾਇਟੀ ਵੱਲੋ ਠੰਡੇ ਮਿੱਠੇ ਪਾਣੀ ਤੇ ਘੁੰਗਣੀਆਂ ਦੇ ਪ੍ਰਸ਼ਾਦ ਦੀ ਲਾਈ ਛਬੀਲ

ਬਠਿੰਡਾ, 12 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-  ਅੱਤ ਦੀ ਪੈ ਰਹੀ ਗਰਮੀ ਤੋਂ ਰਾਹਗੀਰਾਂ ਨੂੰ ਰਾਹਤ ਦਵਾਉਣ ਲਈ ਗੁਰਿੰਦਰ ਵੈਲਫੇਅਰ ਸੋਸਾਇਟੀ ਵੱਲੋ ਸਵ: PPN1206201707ਗੁਰਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸੋਸਾਇਟੀ ਸੁਰਖਪੀਰ ਮੇਨ ਰੋਡ ਗਲੀ ਨੰ. 10 ਵਿਖੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ ਅਤੇ ਘੁੰਗਣੀਆਂ ਦਾ ਪ੍ਰਸ਼ਾਦ ਵੰਡਿਆ ਗਿਆ। ਸਵ: ਗੁਰਿੰਦਰ ਸਿੰਘ ਦੇ ਪਿਤਾ ਬਲਜੀਤ ਸਿੰਘ ਬੰਗੀ ਨੇ ਦੱਸਿਆ ਕਿ ਗੁਰਿੰਦਰ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾਂ ਦਿਲਚਸਪੀ ਰਹੀ ਹੈ, ਪ੍ਰੰਤੂ ਅਚਾਨਕ ਰੋਡ ਐਕਸੀਡੈਂਟ ਵਿੱਚ ਦਿਹਾਂਤ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋ ਗੁਰਿੰਦਰ ਵੈਲਫੇਅਰ ਸੋਸਾਇਟੀ ਦੇ ਬੈਨਰ ਹੇਠ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸੋਸਾਇਟੀ ਵੱਲੋ ਖੂਨਦਾਨ ਕੈਂਪ, ਮੁਫਤ ਮੈਡੀਕਲ ਕੈਂਪ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਇਹ ਸੇਵਾ ਲਗਾਤਾਰ ਜਾਰੀ ਰਹੇਗੀ।ਇਸ ਮੌਕੇ ਵਿਕਰਮਜੀਤ ਸਿੰਘ, ਮਨਿੰਦਰ ਮਨੀ ਸਿੱਧੂ, ਰਮਨਦੀਪ ਸਿੰਘ, ਸੁਖਪਾਲ ਸਿੰਘ, ਗੁਰਵਿੰਦਰ ਸਿੰਘ, ਅਗਮ ਸਚਦੇਵਾ, ਰਣਜੀਤ ਬਰਾੜ ਅਤੇ ਸਮੂਹ ਮੈਂਬਰਾਂ ਨੇ ਛਬੀਲ ਸਮੇਂ ਸੇਵਾ ਨਿਭਾਈ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply