Sunday, June 28, 2026

ਪੇਂਡੂ ਚੌਕੀਦਾਰ ਯੂਨੀਅਨ ਸਮਰਾਲਾ ਨੇ ਮੀਟਿੰਗ `ਚ ਕੀਤੀ ਮੰਗਾਂ ਸਬੰਧੀ ਚਰਚਾ

ਸਮਰਾਲਾ, 12 ਜੂਨ (ਪੰਜਾਬ ਪੋਸਟ- ਕੰਗ) – ਪੇਂਡੂ ਚੌਂਕੀਦਾਰ ਯੂਨੀਅਨ ਤਹਿਸੀਲ ਸਮਰਾਲਾ ਦੀ ਮੀਟਿੰਗ ਤਹਿਸੀਲ ਪ੍ਰਧਾਨ ਨਛੱਤਰ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਸਮਰਾਲਾ ਵਿਖੇ PPN1206201712ਹੋਈ।ਜਿਸ ਵਿੱਚ ਸਮਰਾਲਾ ਤਹਿਸੀਲ ਦੇ ਸਮੂਹ ਚੌਂਕੀਦਾਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿੰਡ ਖੀਰਨੀਆਂ ਦੇ ਚੌਂਕੀਦਾਰ ਅਮਰਜੀਤ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਪੇਂਡੂ ਚੌਂਕੀਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਹਰਿਆਣਾ ਰਾਜ ਦੇ ਚੌਂਕੀਦਾਰਾਂ ਦੀ ਤਰਜ ਤੇ ਉਨ੍ਹਾਂ ਦਾ ਮਾਣਭੱਤਾ 3500 ਰੁਪਏ ਮਹੀਨਾ, ਸਾਲ ਵਿੱਚ ਦੋ ਵਰਦੀਆਂ, ਛੱਤਰੀ, ਲਾਠੀ, ਟਾਰਚ ਆਦਿ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ।ਪੰਜਾਬ ਦੇ ਚੌਂਕੀਦਾਰਾਂ ਦਾ ਮਾਣਭੱਤਾ ਹਰੇਕ ਮਹੀਨੇ ਸਮੇਂ ਸਿਰ ਜਾਰੀ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਪ੍ਰਤੀ ਰੋਸਾ ਜਾਹਰ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੰਜਾਬ ਦੇ ਚੌਂਕੀਦਾਰਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਪੰਜਾਬ ਦੇ ਸਮੂਹ ਚੌਂਕੀਦਾਰ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਦੇਵ ਸਿੰਘ ਬਰਮਾ ਜ਼ਿਲ੍ਹਾ ਪ੍ਰਧਾਨ, ਮੇਵਾ ਸਿੰਘ ਭੌਰਲਾ ਚਾਵਾ ਮੀਤ ਪ੍ਰਧਾਨ, ਤਹਿਸੀਲ ਮੀਤ ਪ੍ਰਧਾਨ ਜਰਨੈਲ ਸਿੰਘ ਘਰਖਣਾ, ਗੁਰਦਾਸ ਸਿੰਘ ਮਾਨੂੰਪੁਰ, ਕੁਲੰਵਤ ਸਿੰਘ ਮਾਨੂੰਪੁਰ, ਗੁਰਚਰਨ ਸਿੰਘ ਗਗੜਾ, ਜੀਤ ਸਿੰਘ ਸਿਹਾਲਾ, ਹਰਭਜਨ ਸਿੰਘ ਬੌਂਦਲ, ਬਾਵਾ ਸਿੰਘ ਦਿਆਲਪੁਰਾ, ਗੁਲਜਾਰ ਸਿੰਘ ਮਾਦਪੁਰ, ਅਮਰਜੀਤ ਸਿੰਘ ਰੂਪਾ ਆਦਿ ਤੋਂ ਇਲਾਵਾ ਸਮਰਾਲਾ ਤਹਿਸੀਲ ਦੇ ਸਮੂਹ ਚੌਂਕੀਦਾਰ ਸ਼ਾਮਲ ਹੋਏ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply