ਸਮਰਾਲਾ, 13 ਜੂਨ (ਪੰਜਾਬ ਪੋਸਟ ਬਿਊਰੋ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ (ਰਜਿ:) ਦੀ ਮਾਸਿਕ ਇਕੱਤਰਤਾ ਜੰਗ ਸਿੰਘ ਭੰਗਲਾਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਇਸ ਦੀਆਂ ਸਹਾਇਕ ਇਕਾਈਆਂ ਖਮਾਣੋਂ ਤੇ ਮਾਛੀਵਾੜੇ ਤੋਂ ਇਲਾਵਾ ਬੁੱਧੀਜੀਵੀ ਤੇ ਸੁਘੜ ਸਾਹਿਬਾਨ ਵੀ ਸ਼ਾਮਲ ਹੋਏ।ਸਭ ਤੋਂ ਪਹਿਲਾਂ ਸ਼ਵਿੰਦਰ ਸਿਘ ਕਲੇਰ ਨੇ ਫਰੰਟ ਦੀ ਪਿਛਲੇ ਮਹੀਨੇ ਦੀ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਪੰਜ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਜੋਗਿੰਦਰ ਸਿੰਘ ਜੋਸ਼ ਜਨਰਲ ਸਕੱਤਰ ਨੇ ਬੋਲਦਿਆਂ ਕਿਹਾ ਕਿ ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਨੂੰ ਪਿਛਲੇ ਦਿਨੀਂ ਕੁਝ ਸਮੇਂ ਵਾਸਤੇ ਅਮਰੀਕਾ ਲਈ ਵਿਦਾ ਕਰ ਦਿੱਤਾ ਗਿਆ ਹੈ।ਪਰ ਫਰੰਟ ਦਾ ਫਰੰਟ ਦਾ ਕੰਮ ਉਸ ਸੰਜੀਦਗੀ ਨਾਲ ਚੱਲਦਾ ਰਹੇਗਾ ਅਤੇ ਇਸ ਵਿੱਚ ਕਿਸੇ ਪ੍ਰਕਾਰ ਦੀ ਖੜੋਤ ਨਹੀਂ ਹੋਣ ਦਿੱਤੀ ਜਾਵੇਗੀ। ਭੁਪਿੰਦਰ ਸਿੰਘ ਮੁੰਡੀ ਵਾਇਸ ਪ੍ਰਧਾਨ ਨੇ ਕਿਹਾ ਕਿ ਕਿਸੇ ਪ੍ਰਕਾਰ ਦੇ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਂਣਾ ਚਾਹੀਦਾ ਹੈ ਕਿਉਂਕਿ ਕੋਈ ਸਰਕਾਰ ਭਿ੍ਰਸ਼ਟਾਚਾਰ ਨੂੰ ਖਤਮ ਨਹੀਂ ਕਰ ਸਕਦੀ, ਭਿ੍ਰਸ਼ਟਾਚਾਰ ਦੇ ਜਿੰਮੇਵਾਰ ਅਸੀਂ ਖੁਦ ਵੀ ਹਾਂ। ਕੈਪਟਨ ਮਹਿੰਦਰ ਸਿੰਘ ਨੇ ਫਰੰਟ ਦੇ ਕੰਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਫਰੰਟ ਦੇ ਸੇਵਾਦਾਰ, ਈਮਾਨਦਾਰੀ, ਦਿਆਨਦਾਰੀ, ਸੱਚਾਈ ਤੇ ਅਣਥੱਕ ਕੋਸ਼ਿਸ਼ ਨਾਲ ਇਸ ਨੂੰ ਚਲਾ ਰਹੇ ਹਨ।ਅਵਤਾਰ ਸਿੰਘ ਉਟਾਲਾਂ ਨੇ ਵੀ ਫਰੰਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਫ਼ਰੰਟ ਨਾਲ 60 ਸਾਲ ਤੋਂ ਉਪਰਲੇ ਨੌਂਜਵਾਨਾਂ ਵਾਂਗੂੰ ਭਿ੍ਰਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ।ਪਰ ਕਿਸੇ ਵੀ ਖੇਤਰ ਵਿੱਚ ਭਿ੍ਰਸ਼ਟਾਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ, ਹਰ ਜਗਾ ਹੀ ਭਿ੍ਰਸ਼ਟਾਚਾਰ ਨਜ਼ਰ ਆਉਂਦਾ ਹੈ।ਅੰਤ ਵਿੱਚ ਜੰਗ ਵਿੱਚ ਜੰਗ ਸਿੰਘ ਭੰਗਲਾਂ ਨੇ ਉਪਰੋਕਤ ਬੁਲਾਰਿਆਂ ਦੇ ਵਿਚਾਰਾਂ ਦੀ ਪ੍ਰੋਰੜਤਾ ਕਰਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਜਿਥੇ ਸਰਕਾਰ ਦੀ ਪੂਰੀ ਜਿੰਮੇਵਾਰੀ ਬਣਦੀ ਹੈ ਉੱਥੇ ਸਾਨੂੰ ਵੀ ਮਿਲਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭਿ੍ਰਸ਼ਟਾਚਾਰ ਨੂੰ ਜਮੀਨੀ ਪੱਧਰ ਤੇ ਖਤਮ ਕਰ ਸਕੀਏ।
ਇਸ ਵਿੱਚ ਸੁਖਵਿੰਦਰ ਸਿੰਘ ਮਾਛੀਵਾੜਾ, ਸਵਰਨ ਸਿੰਘ ਬਿਲਾਸਪੁਰ, ਮਾਸਟਰ ਪ੍ਰੇਮਨਾਥ, ਰਾਜਿੰਦਰ ਸਿੰਘ, ਜਗਤਾਰ ਸਿੰਘ, ਕੇਵਲ ਕ੍ਰਿਸ਼ਨ, ਅਮਰਜੀਤ ਸਿੰਘ, ਸਵਰਨ ਸਿੰਘ ਕਕਰਾਲਾ ਖੁਰਦ, ਕਾਮਰੇਡ ਜਸਵੰਤ ਸਿੰਘ, ਕਰਨੈਲ ਸਿੰਘ ਉਟਾਲਾਂ, ਗੁਰਦਿਆਲ ਸਿੰਘ ਬਾਲਿਓਂ, ਭਜਨ ਸਿੰਘ ਉਟਾਲਾਂ, ਪਿ੍ਰਥਵੀਪਾਲ ਸਿੰਘ, ਨਛੱਤਰ ਸਿੰਘ ਚਹਿਲਾਂ, ਮਹਿੰਦਰ ਸਿੰਘ ਮੁੱਖ ਅਧਿਆਪਕ, ਮਨਜੀਤ ਕੌਰ (ਪ੍ਰਧਾਨ ਇਸਤਰੀ ਵਿੰਗ), ਰਵਿੰਦਰ ਕੌਰ, ਦਿਲਬਾਗ ਸਿੰਘ ਬਿਲਾਸਪੁਰ, ਧਰਮ ਸਿਘ, ਹਰਚੰਦ ਸਿੰਘ, ਗੁਰਦੇਵ ਸਿੰਘ ਬਦੇਸ਼ਾਂ, ਹਰਦੀਪ ਸਿੰਘ ਬਦੇਸ਼ਾਂ, ਕੇਵਲ ਸਿੰਘ ਹੇਡੋਂ ਅਤੇ ਸ਼ਿੰਗਾਰਾ ਸਿੰਘ ਸ਼ਾਮਿਲ ਹੋਏ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media