Saturday, October 10, 2026

ਮਲੇਰੀਆ ਅਵੇਰਨੈਸ ਕੈਂਪ ਅਰਬਨ ਹੈਲਥ ਸੈਂਟਰ ਵਿਖੇ ਆਯੋਜਿਤ

ਬਠਿੰਡਾ, 13 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਵਲ ਸਰਜਨ ਬਠਿੰਡਾ ਦੇ ਨਿਰਦੇਸ਼ ਅਨੁਸਾਰ ਡਾ: ਸੂਰਜਭਾਨ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਅਵੇੇਰਨੈਸ ਕੈਂਪ ਲਗਾਇਆ ਗਿਆ ਜਿਸ ਵਿੱਚ ਏ.ਯੂ.ਓ ਅਜਮੇਰ ਸਿੰਘ ਅਤੇ ਨਛੱਤਰ ਸਿੰਘ, ਪੈਰਾ ਮੈਡੀਕਲ ਸਟਾਫ, ਆਸ਼ਾ ਵਰਕਰ ਤੇ ਇਲਾਕੇ ਦੇ ਲੋਕਾਂ ਨੇ ਭਾਗ ਲਿਆ ਇਸ ਕੈਂਪ ਵਿੱਚ ਅਜਮੇਰ ਸਿੰਘ ਨੇ ਮਲੇਰੀਆ ਬੁਖਾਰ ਦੀ ਰੋਕਥਾਮ ਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਗਿਆ ਕਿ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੀ ਜਾਵੇ ਕਿਤੇ ਵੀ ਸਾਫ ਪਾਣੀ ਨਾ ਖੜਨ ਦਿੱਤਾ ਜਾਵੇ।ਜੇ ਕਿਤੇ ਪਾਣੀ ਖੜਦਾ ਹੈ ਤਾਂ ਉਸਤੇ ਮਿੱਟੀ ਦਾ ਤੇਲ ਜਾਂ ਕਾਲਾ ਤੇਲ ਛਿੜਕਿਆ ਜਾਵੇ।ਰਾਤ ਨੂੰ ਸੌਣ ਵੇਲੇ ਮੱਛਰਦਾਨੀਆਂ ਤੇ ਮੱਛਰ ਭਜਾਉ ਕਰੀਮਾਂ ਦੀ ਵਰਤੋਂ ਕੀਤੀ ਜਾਵੇ।ਬੁਖਾਰ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਤੋਂ ਖੂਨ ਦੀ ਜਾਂਚ ਕਰਾਈ ਜਾਵੇ।ਨਛੱਤਰ ਸਿੰਘ ਏ.ਯੂ.ਓ ਨੇ ਮਲੇਰੀਆ ਤੇ ਡੇਂਗੂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply