Friday, June 26, 2026

ਮੈਂਬਰਾਂ ਲਈ ਵਾਲਮਾਰਟ ਇੰਡੀਆ ਨੇ ਸ਼ੁਰੂ ਕੀਤੀ ਜੀ.ਐਸ.ਟੀ ਹੈਲਪਲਾਈਨ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ) –  1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਗੁਡਸ ਐਂਡ ਸਰਵਿਸਿਸ ਟੈਕਸ (ਜੀ.ਐਸ.ਟੀ) ਤੋਂ ਬਾਅਦ ਕਿਸੇ ਨੂੰ ਵੀ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਨੂੰ ਵੇਖਦੇ ਹੋਏ ਵਾਲਮਾਰਟ ਇੰਡੀਆ ਨੇ ਅਪਣੇ ਸਾਰੇ ਮੈਂਬਰਾਂ ਜੀਐਸਟੀ ਟੋਲਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਹੈ। ਇਹ ਹੈਲਪਲਾਈਨ 0120-4878888 ਵਨ ਸਟਾਪ ਕਿਊਰੀ ਰਿਜੋਲਿਊਸ਼ਨ ਸੈਂਟਰ ਦੇ ਤੌਰ ’ਤੇ ਕੰਮ ਕਰੇਗੀ, ਜਿਥੇ ਮਾਹਿਰ ਸਟਾਫ ਜੀਐਸਟੀ ਸੰਬੰਧੀ ਸਾਰੇ ਸਵਾਲਾਂ ਦੇ ਜਵਾਬ ਦੇਣਗੇ, ਜਿਸ ਲਈ ਕਰਿਆਨਾ ਮੈਂਬਰਾਂ ਨੂੰ ਹੈਲਪਲਾਈਨ ਨੰਬਰ ਡਾਇਲ ਕਰ ਕੇ ਆਪਣਾ ਖਾਸ ਮੈਂਬਰਸ਼ਿਪ ਨੰਬਰ ਦੱਸਣ ਹੋਵੇਗਾ।
ਵਾਲਮਾਰਟ ਇੰਡੀਆ ਦੇ ਪ੍ਰੈਜੀਡੈਂਟ ਤੇ ਸੀ.ਈ.ਓ ਕ੍ਰਿਸ਼ ਅਈਅਰ ਨੇ ਕਿਹਾ ਜੀ.ਐਸ.ਟੀ ਕੋਈ ਟੈਕਸ ਸੁਧਾਰ ਨਹੀਂ ਹੈ, ਸਗੋਂ ਇਹ ਕਾਰੋਬਾਰ ਕਰਨ ਦਾ ਪੂਰੀ ਤਰ੍ਹਾਂ ਨਾਲ ਨਵਾਂ ਤਰੀਕਾ ਹੈ।ਇਸ ਦੇ ਅਮਲ ’ਚ ਆਉਣ ਤੋਂ ਬਾਅਦ ਛੋਟੇ ਅਤੇ ਵੱਡੇ ਸਾਰੇ ਕਾਰੋਬਾਰਾਂ ਦੇ ਲਈ ਜੀ.ਐਸ.ਟੀ ਨੂੰ ਅਪਣਾਉਣਾ ਜ਼ਰੂਰੀ ਹੋ ਜਾਵੇਗਾ। ਵਾਲਮਾਰਟ ਇੰਡੀਆ ਦਾ ਟੋਲ ਫ੍ਰੀ ਹੈਲਪਲਾਈਨ ਸਰਵਿਸ ਨੈਟਵਰਕ ਜੀ.ਐਸ.ਟੀ ਦੇ ਬਾਰੇ ’ਚ ਇੱਕ ਨਵੀਂ ਅਤੇ ਮੋਹਰੀ ਪਹਿਲ ਹੈ ਅਤੇ ਇਸ ਪੂਰੇ ਪਰਿਵੇਸ਼ ’ਚ ਇਹ ਇੱਕ ਅਹਿਮ ਸਾਬਤ ਹੋਵੇਗਾ।ਛੋਟੇ ਰਿਸੇਲਰ ਅਤੇ ਕਰਿਆਨਾ ਆਪਣੇ ਕਾਰੋਬਾਰ ਦਾ ਪੱਧਰ ਵਧਾਉਣ ’ਚ ਸਮਰੱਥ ਹੋਣਗੇ।
ਇਸ ਹੈਲਪਲਾਈਨ ’ਚ ਮਾਹਿਰਾਂ ਦਾ ਸਮੂਹ ਹੈ ਜਿਹੜਾ ਰਜਿਸਟ੍ਰੇਸ਼ਨ, ਟੈਕਸ ਭਰਨ, ਮੂਲਾਂਕਣ, ਇਨਪੁਟ ਟੈਕਸ ਕਰੈਡਿਟ, ਰਿਫੰਡ ਆਦਿ ਵਿਭਿੰਨ ਪਹਿਲੂਆਂ ’ਤੇ ਸਾਡੇ ਮੈਂਬਰਾਂ ਦੇ ਸਵਾਲਾ ਦਾ ਹੱਲ ਪੇਸ਼ ਕਰਨਗੇ।ਨੋਇਡਾ ਸਥਿਤ ਇਸ ਹੈਲਪਲਾਈਨ ’ਚ ਇਕ ਦਿਨ ’ਚ 2500 ਸਵਾਲਾਂ ਨੂੰ ਸੰਭਾਲਣ ਦੀ ਸਮਰੱਥਾ ਹੈ ਅਤੇ ਇਹ ਸੇਵਾ ਹਿੰਦੀ, ਤੇਲਗੂ, ਪੰਜਾਬੀ, ਮਰਾਠੀ ਅਤੇ ਅੰਗਰੇਜੀ ਭਾਸ਼ਾ ’ਚ ਉਪਲਬਧ ਹੋਵੇਗਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply