ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਲਾਈਨੋ ਪਾਰ ਇਲਾਕੇ ‘ਚ ਐਸ.ਸੀ. ਕਮਿਸ਼ਨ ਦੇ ਵਾਈਸ ਚੇਅਰਮੈਨ, ਵਾਲਮੀਕ ਭਾਈਚਾਰੇ ਦੇ ਰਾਸ਼ਟਰੀ
ਸੰਚਾਲਕ ਰਜਿੰਦਰ ਗੁੱਡੂ ਦੀ ਯਾਦ ਨੂੰ ਸਮਰਪਿਤ ਸਥਾਪਤ ਚੇਤਨਾ ਮੰਚ ਵੱਲੋਂ ਲੜਕੀਆਂ ਨੂੰ ਸਵੈ ਰੁਜਗਾਰ ਲਈ ਮਜਬੂਤ ਬਨਾਉਣ ਅਤੇ ਬੱਚਿਆਂ ਨੂੰ ਡਾਂਸ ਦੀ ਸਿੱਖਿਆ ਦੇਣ ਲਈ 8 ਤੋਂ 23 ਜੂਨ ਤੱਕ ਲਾਏ ਜਾ ਰਹੇ ਸਮਰ ਕੈਂਪ ਪ੍ਰਤੀ ਸਿਖਿਆਰਥੀਆਂ ਦਾ ਪੂਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।ਕੋਆਰਡੀਨੇਟਰ ਇੰਜ. ਐਸ਼ਵਰਿਆ ਪ੍ਰੀਤ ਗੁੱਡੂ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਲਾਈ, ਮਹਿੰਦੀ, ਬਿਊਟੀਸ਼ਨ, ਇੰਗਲਿਸ਼ ਸਪੀਕਿੰਗ, ਆਰਟ ਐਂਡ ਕ੍ਰਾਫਟ, ਡਾਨਸ ਕਲਾਸ ਦੀਆਂ ਕਲਾਸਾਂ ਵੀ ਲਾਈਆਂ ਜਾ ਰਹੀਆਂ ਹਨ।ਮੰਚ ਦੇ ਚੇਅਰਮੈਨ ਸ਼੍ਰੀਮਤੀ ਰਜਿੰਦਰ ਕੌਰ ਪਾਇਲ, ਡਾਇਰੈਕਟਰ ਪਵਨਪ੍ਰੀਤ ਪੋਨੀ, ਸਹਿਯੋਗੀ ਐਸ.ਬੀ.ਐਸ ਐਵਰਗ੍ਰੀਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਨਮੀਤਾ ਵਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਲਈ ਡਾਨਸ ਕਲਾਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਥੇ ਹੀ ਅਜਿਹੇ ਕੈਂਪ ਲਾਉਣ ਦਾ ਮੁੱਖ ਮਕਸਦ ਅੱਜ ਦੇ ਨੌਜਵਾਨ ਬੱਚਿਆਂ ਨੂੰ ਸਵੈਰੁਜ਼ਗਾਰ ਲਈ ਉਤਸਾਹਿਤ ਕਰਨਾ ਹੈ ਤਾਂ ਜੋ ਉਹ ਆਪਣੀ ਹਿੰਮਤ ਨਾਲ ਅੱਗੇ ਵੱਧ ਸਕਣ। ਉਹਨਾ ਦੱਸਿਆ ਕਿ ਅਜਿਹੇ ਕੈਂਪ ਵੱਖ ਵੱਖ ਪਿੰਡਾਂ ਅਤੇ ਬਲਾਕਾਂ ਵਿੱਚ ਵੀ ਲਾਏ ਜਾਣਗੇ ਅਤੇ ਇਸ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਏਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media