Friday, June 26, 2026

ਸ਼ਰਾਬ ਸਮੱਗਲਿੰਗ ਵਾਲਾ ਗੈਂਗਸਟਰ ਜਗਜੀਤ ਉਰਫ ਜੱਗਾ ਪੁਲਿਸ ਅੜਿਕੇ- ਦੋ ਦੋਸ਼ੀ ਫਰਾਰ

ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ ਐਸ.ਪੀ. ਨਵੀਨ ਸਿੰਗਲਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੇ ਦਿਨੀਂ ਹੋਈ PPN1406201704ਫਾਇਰਿੰਗ ਦੋਰਾਨੇ ਗੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਕੌਮ ਜੱਟ ਸਿੱਖ ਵਾਸੀ ਛੱਤੇਆਣਾ ਜਿਲਾ ਸ੍ਰੀ ਮੁਕਤਸਰ ਸਾਹਿਬ ਜੋ ਸਰਾਬ ਦੇ ਠੇਕਿਆਂ ਦਾ ਸਰਕਲ ਗਿੱਦੜਬਾਹਾ ਦਾ ਇੰਚਾਰਜ ਲੱਗਾ ਹੋਇਆ ਹੈ, ਸਮੇਤ ਆਪਣੇ ਸਾਥੀਆਂ ਦੇ ਆਪਣੀ ਕਾਰ ਨੰਬਰੀ ਡੀ.ਐਲ 4 ਸੀ.ਏ ਈ 5357 ਮਾਰਕਾ ਟੋਇਟਾ ਕਰੋਲਾ ਪਰ ਸ਼ਰਾਬ ਦੇ ਠੇਕਿਆਂ ਤੋਂ ਕੈਸ਼ ਇਕੱਠੀ ਕਰਨ ਲਈ ਗਿੱਦੜਬਾਹਾ ਤੋ ਬੱਲੂਆਣਾ ਚੁੱਘੇ ਕਲਾਂ ਪਿੰਡ ਬਾਦਲ ਵੱਲ ਜਾ ਰਿਹਾ ਸੀ ਤਾਂ ਚੁੱਘੇ ਕਲਾਂ ਪਿੰਡ ਪੁੱਲ ਸੂਆ ਨੇੜੇ ਇੰਨ੍ਹਾਂ ਦਾ ਗੈਂਗਸਟਰ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਠਾਣਾ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਜਗਸੀਰ ਸਿੰਘ ਕੌਮ ਜੱਟ ਵਾਸੀਆਨ ਬਹਾਦਰਗੜ ਜੰਡੀਆ ਜੋ ਸ਼ਰਾਬ ਦੀ ਸਮੱਗਲਿੰਗ ਕਰਦੇ ਹਨ, ਨਾਲ ਟਕਰਾਅ ਹੋ ਗਿਆ।ਗੈਂਗਸਟਰ ਜਗਜੀਤ ਸਿੰਘ ਨੇ ਆਪਣੇ ਪਿਸਟਲ ਨਾਲ ਠੇਕੇਦਾਰਾਂ ਦੀ ਕਾਰ ਵੱਲ ਫਾਇਰਿੰਗ ਕੀਤੀ ਜੋ ਗੋਲੀ ਕਰੋਲਾ ਕਾਰ ਦੇ ਫਰੰਟ ਸ਼ੀਸ਼ੇ ਪਰ ਲੱਗੀ ਠੇਕੇਦਾਰਾਂ ਨੇ ਵੀ ਆਪਣੇ ਬਚਾਉ ਲਈ ਫਾਇਰਿੰਗ ਕੀਤੀ ਤਾਂ ਇਹ ਆਪਣੀ ਕਾਰ ਵਰਨਾ ਸਮੇਤ ਉਥੋ ਭੱਜ ਗਏ।।
ਇਤਲਾਹ ਮਿਲਣ `ਤੇ ਗੋਪਾਲ ਚੰਦ ਉਪ ਕਪਤਾਨ ਪੁਲਿਸ ਦਿਹਾਤੀ ਬਠਿੰਡਾ ਦੀ ਹਦਾਇਤ `ਤੇ ਮੁੱਖ ਅਫਸਰ ਥਾਣਾ ਨੰਦਗੜ੍ਹ ਇੰਸ: ਪ੍ਰਿਤਪਾਲ ਸਿੰਘ, ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਚੁੱਘੇ ਖੁਰਦ ਨਾਕਾਬੰਦੀ ’ਤੇ ਵਰਨਾ ਕਾਰ ਤੇਜ ਰਫਤਾਰ ਨਾਲ ਆ ਰਹੀ ਸੀ।ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਕਾਰ ਚਾਲਕ ਦੇ ਘਬਰਾਉਣ ਕਾਰਨ ਕਾਰ ਬਿਜਲੀ ਦੇ ਖੰਬੇ ਵਿਚ ਵੱਜੀ ਅਤੇ ਕਾਰ ਵਿਚੋਂ ਗੈਂਗਸਟਰ ਜਗਜੀਤ ਸਿੰਘ ਜੱਗਾ ਅਤੇ ਇਸ ਦਾ ਸਾਥੀ ਗੁਰਲਾਲ ਸਿੰਘ ਅਲੱਗ ਅਲੱਗ ਦਿਸ਼ਾਵਾ ਵੱਲ ਭੱਜ ਗਏ।ਗੈਂਗਸਟਰ ਜਗਜੀਤ ਸਿੰਘ ਜੱਗਾ ਨੂੰੰ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਉਸ ਦਾ ਸਾਥੀ ਗੁਰਲਾਲ ਸਿੰਘ ਨੂੰ ਉਨ੍ਹਾਂ ਦਾ ਤੀਸਰਾ ਸਾਥੀ ਕਾਲਾ ਸਿੰਘ ਮੋਟਰਸਾਈਕਲ `ਤੇ ਬਿਠਾ ਕੇ ਫਰਾਰ ਹੋ ਗਿਆ।ਕਾਰ ਦੀ ਤਲਾਸ਼ੀ ਕਰਨ `ਤੇ 35 ਪੇਟੀਆਂ ਸਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਹੋਈ।ਇਹ ਸ਼ਰਾਬ ਹਰਿਆਣਾ ਤੋ ਵਿਜੈ ਕੁਮਾਰ ਪੁੱਤਰ ਖਜ਼ਾਨਚੀ ਰਾਮ ਠੇਕੇਦਾਰ ਸਰਾਬ ਡੱਬਵਾਲੀ ਤੋ ਲਿਆ ਕੇ ਪੰਜਾਬ ਵਿੱਚ ਸਮੱਗਲਿੰਗ ਕਰਦੇ ਸਨ।ਦੋਸ਼ੀਆਂ ਖਿਲਾਫ ਮੁ: ਨੰ: 51 ਮਿਤੀ 13.06.17 ਅ/ਧ 307, 34 ਆਈ.ਪੀ.ਸੀ, 25/54/59 ਅਸਲਾ ਐਕਟ, 61/1/14 ਐਕਸਾਇਜ ਐਕਟ ਥਾਣਾ ਨੰਦਗੜ ਦਰਜ ਰਜਿਸਟਰ ਕੀਤਾ ਗਿਆ ਹੈ।ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਅਤੇ ਦੋਸ਼ੀ ਜਗਜੀਤ ਸਿੰਘ ਉਰਫ ਜੱਗਾ ਦੇ ਖਿਲਾਫ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਕਈ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply