ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ਼ ਕਰਵਾ ਚੁੱਕੇ ਮੈਡੀਕਲ ਕਿੱਤੇ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ਦੇ
ਵਿਦਵਾਨ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਤੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਇੰਟਰਨੈਸ਼ਨਲ ਜਨਰਲ ਆਫ ਰਿਸਰਚ ਇਨ ਹੈਲਥ ਸਾਇੰਸਿਜ਼ ਦੇ ਮੁੱਖ ਸੰਪਾਦਕ ਬਣਾਇਆ ਗਆ ਹੈ।ਇਸ ਡਾਕਟਰੀ ਰਸਾਲੇ ਦੇ ਮੈਨੇਜਿੰਗ ਐਡੀਟਰ ਸ੍ਰੀਮਤੀ ਬੀ ਨਾਗਾ ਗੋ ਨੇ ਡਾਕਟਰ ਨੇਕੀ ਨੂੰ ਲਿਖਤੀ ਸੂਚਨਾ ਭੇਜ ਕੇ ਇਹ ਸੂਚਨਾ ਦਿੱਤੀ ਹੈ।ਜਿਕਰਯੋਗ ਹੈ ਕਿ ਡਾਕਟਰ ਨੇਕੀ ਦਰਜਨਾਂ ਡਾਕਟਰੀ ਰਸਾਲਿਆਂ ਦੇ ਮੁੱਖ ਸੰਪਾਦਕ ਅਤੇ ਅੇੈਡੀਟੋਰੀਅਲ ਬੋਰਡ ਦੇ ਮੈਂਬਰ ਹਨ।ਇਸ ਤੋਂ ਇਲਾਵਾ ਡਾਕਟਰ ਨੇਕੀ ਹੁਣ ਤੱਕ 355 ਆਰਟੀਕਲ ਡਾਕਟਰੀ ਰਸਾਲਿਆਂ ਲਈ ਲਿਖ ਚੁੱਕੇ ਹਨ।
Check Also
ਪੰਜਾਬੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸੈਮੀਨਾਰ ਅਤੇ ਸਨਮਾਨ ਸਮਾਗਮ
ਅੰਮ੍ਰਿਤਸਰ, 19 ਫ਼ਰਵਰੀ (ਦੀਪ ਦਵਿੰਦਰ ਸਿੰਘ) – ਅੰਤਰਰਾਸ਼ਟਰੀ ਪੰਜਾਬੀ ਮਾਂ-ਬੋਲੀ ਦਿਵਸ ਦੇ ਸਬੰਧ ਵਿੱਚ ਪੰਜਾਬ …
Punjab Post Daily Online Newspaper & Print Media