ਸਮਰਾਲਾ, 16 ਜੂਨ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਗਗੜਾ ਵਿਖੇ ਗੋਸ਼ ਪਾਕ ਸਖੀ ਸਰਵਰ ਪੀਰ ਲੱਖ ਦਾਤਾ ਲਾਲਾਂ ਵਾਲਾ ਪੀਰਾਂ ਦਾ ਪੀਰ ਦਸਤਗੀਰ ਵਿਖੇ 12ਵਾਂ ਸਲਾਨਾ

ਭੰਡਾਰਾ ਅਤੇ ਜੋੜ ਮੇਲਾ ਮੁੱਖ ਸੇਵਾਦਾਰ ਮੁਖਤਿਆਰ ਚਿਸਤੀ ਨਿਵਾਜੀ ਗੱਦੀ ਨਸ਼ੀਨ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਸਮੂਹ ਗਰਾਮ ਪੰਚਾਇਤ ਅਤੇ ਇਨਾਸੀਆਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੁੱਖ ਸਿੰਘ ਸਰਪੰਚ ਨੇ ਦੱਸਿਆ ਕਿ ਸਵੇਰ ਵੇਲੇ ਚਾਦਰ ਸ਼ਰੀਫ ਦੀ ਰਸਮ ਪਿੰਡ ਦੀ ਪਰਿਕਰਮਾ ਬੈਂਡ ਬਾਜੇ ਅਤੇ ਢੋਲੀਆਂ ਨਾਲ ਬੜੇ ਉਤਸ਼ਾਹ ਨਾਲ ਕੀਤੀ ਗਈ ਅਤੇ ਪੂਰੇ ਪਿੰਡ ਦੀ ਪਰਿਕਰਮਾ ਤੋਂ ਬਾਅਦ ਪੀਰਾਂ ਦੇ ਦਰਬਾਰ ਵਿਖੇ ਲਿਆ ਕੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ।ਚਾਦਰ ਸ਼ਰੀਫ ਦੀ ਰਸਮ ਗੁਰਮੁੱਖ ਸਿੰਘ ਸਰਪੰਚ, ਕੁਲਦੀਪ ਸਿੰਘ ਗਿੱਲ, ਲਖਵੀਰ ਸਿੰਘ ਗੁਰੂ, ਦਰਸ਼ਨ ਸਿੰਘ ਨੌਲੜੀ, ਸੁਖਦੇਵ ਸਿੰਘ ਮਿਸਤਰੀ, ਬਿੱਟੂ ਗਿੱਲ, ਸੰਦੀਪ ਸਿੰਘ, ਕੁਲਵਿੰਦਰ ਗਰੇਵਾਲ, ਸੁਰਜੀਤ ਸਿੰਘ ਸੂਬੇਦਾਰ, ਕਪੂਰ ਸਿੰਘ, ਜਗਤਾਰ ਸਿੰਘ ਬਗਲੀ ਦੁਆਰਾ ਨਿਭਾਈ ਗਈ। ਉਪਰੰਤ ਪੰਜਾਬ ਦੇ ਮਸ਼ਹੂਰ ਕਬਾਲਾਂ ਦੁਆਰਾ ਨਿੰਦਾ ਚੜੀ ਵਾਲੇ ਐਂਡ ਪਾਰਟੀ, ਸਤਨਾਮ ਸਿੰਘ ਸੱਤਾ ਨੇ ਪੀਰਾਂ ਦਾ ਗੁਣਗਾਣ ਕੀਤਾ ਅਤੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਇਸ ਮੇਲੇ ਵਿੱਚ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਨੂੰ ਨੇਪਰੇ ਚਾੜਣ ਲਈ ਮੁਖਤਿਆਰ ਚਿਸਤੀ, ਗੁਰਮੁੱਖ ਸਿੰਘ ਸਰਪੰਚ, ਜਗੀਰ ਸਿੰਘ, ਹਮੀਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਕੌਰ, ਰਜਿੰਦਰ ਕੌਰ, ਸਤਨਾਮ ਸਿੰਘ, ਰਾਜੂ, ਗੁਰਜੀਤ ਸਿੰਘ ਬੰਟੀ, ਜੋਤੀ, ਹੈਪੀ ਤੋਂ ਇਲਾਵਾ ਹੋਰ ਵੀ ਇਲਾਕੇ ਦੀ ਸੰਗਤ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
Punjab Post Daily Online Newspaper & Print Media