Sunday, October 18, 2026

ਚਾਨਣ ਮਰਦਾ ਨਹੀਂ

ਅਜਮੇਰ ਸਿੰਘ ਅੋਲਖ ਜੀ ਨੂੰ ਸਮਰਪਿਤ (ਕਬਿੱਤ)
Ajmer Aulakh

 

 

 

ਵੰਡੀ ਹੈ ਜ਼ਿੰਦਗੀ ਸਾਰੀ, ਗਿਆਨ-ਰੂਪੀ ਊਰਜਾ।
ਮਿਸਾਲ, ਆਖਰੀ ਇੱਛਾ, ਸਲਾਮ ਤੈਨੂੰ ਸੂਰਜਾ।
ਵਿਖਾਇਆ ਸ਼ੀਸ਼ਾ ਸਦਾ, ਪਾਇਆ ਪਰਦਾ ਨਹੀਂ।
ਸੱਚ ਜੋ ਹਰਦਾ ਨਹੀਂ, ਚਾਨਣ ਮਰਦਾ ਨਹੀਂ।
ਨ੍ਹੇਰੇ ਵੀ ਡਰਦੇ ਰਹੇ, ਸਮਾਂ ਵੀ ਖੁਰਦਾ ਰਿਹਾ।
ਬਿਨਾਂ ਰੁਕੇ ਬਿਨਾਂ ਡੋਲੇ੍ਹ, ਕਾਫਲਾ ਤੁਰਦਾ ਰਿਹਾ।
ਪਾਏ ਜੋ ਪੂਰਨੇ ਤੇਰੇ, ਸੋਚ ਅੱਗੇ ਵਧਾਏਗੀ।
ਲਾਟ ਜੇ ‘ਹੈਪੀ’ ‘ਚ ਹੋਈ, ਲੱਖਾਂ ਦੀਵੇ ਜਗਾਏਗੀ ।

Gurpreet Rangilpur1

 

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 9855207071

Leave a Reply