Monday, October 12, 2026

ਸੇਵਾ ਮੁਕਤੀ ‘ਤੇ ਇੰਜੀਨੀਅਰ ਗੁਰਦਿਆਲ ਸਿੰਘ ਦਾ ਸਨਮਾਨ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  – ਸਿੰਚਾਈ ਵਿਭਾਗ ਵਿੱਚ ਲੰਮੀ ਸਰਵਿਸ ਤੋਂ ਬਾਅਦ ਸੇਵਾ ਮੁਕਤ ਹੋਏ ਅੇੈਸ.ਡੀ.ਓ ਵਿਜੀਲੈਂਸ ਇੰਜ. ਗੁਰਦਿਆਲ ਸਿੰਘ ਦੀ ਸੇਵਾ ਮੁਕਤੀ PPN2006201711‘ਤੇ ਉਨਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਪਾਰਟੀ ਸਮੇਂ ਸਮੂਹ ਸਟਾਫ ਵਲੋਂ ਇੰਜ ਗੁਰਦਿਆਲ ਸਿੰਘ ਨੂੰ ਸਿਹਰੇ ਪਾਏ ਅਤੇ ਉਨਾਂ ਨੂੰ  ਯਾਦਗਾਰੀ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ।ਇਸ ਸਮੇਂ ਐਸ.ਡੀ.ਓ ਇੰਜ. ਦਲਜੀਤ ਸਿੰਘ ਕੋਹਲੀ ਸਲਾਹਕਾਰ ਸਿੰਚਾਈ ਵਿਭਾਗ ਪੰਜਾਬ ਨੇ ਇੰਜ. ਗੁਰਦਿਆਲ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਉਨਾਂ ਨੇ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਇੱਕ ਪ੍ਰਪੱਕ ਇੰਜੀਨੀਅਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ।ਉਨਾਂ ਨੇ ਆਪਣੇ ਬੱਚਿਆਂ ਨੂੰ ਉਚ ਵਿਦਿਆ ਦਿਵਾਈ ਜੋ ਇਸ ਸਮੇਂ ਆਟਰੇਲੀਆ ਅਤੇ ਕਨੇਡਾ ਵਿੱਚ ਵੱਸ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਈ ਜਸਬੀਰ ਸਿੰਘ ਸੰਧੂ, ਵਰਿੰਦਰ ਕੁਮਾਰ, ਐਸ.ਡੀ.ਓ ਰਾਜੀਵ ਕੁਮਾਰ ਅਰੋੜਾ, ਸੁਰਿੰਦਰਪਾਲ ਸਿੰਘ, ਮਹੇਸ਼ ਸਿੰਘ, ਬਲਰਾਜ, ਨਿਸ਼ਾਨ ਸ਼ਰਮਾ, ਡੀ.ਕੇ ਸ਼ਰਮਾ, ਜਸਕਰਨ ਸਿੰਘ, ਸੁਖਦੇਵ ਸਿੰਘ ਸਮਰਾ, ਅਵਤਾਰ ਸਿੰਘ, ਮਨਜੀਤ ਸਿੰਘ ਕਾਰਜਕਾਰੀ ਇੰਜ. ਕੁਲਜੀਤ ਸਿੰਘ, ਉਪਿੰਦਰ ਕਾਲੀਆ, ਗੁਰਮੀਤ ਸਿੰਘ, ਕੁਲਵਿੰਦਰ ਸਿੰਗ ਅਤੇ ਪ੍ਰਬੋਧ ਕੁਮਾਰ ਆਦਿ ਮੌਜੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply