Monday, October 12, 2026

ਨੈਸ਼ਨਲ ਸੈਂਪਲ ਸਰਵੇ ਆਫਿਸ ਦਾ ਖੇਤਰੀ ਸਿਖਲਾਈ ਕੈਪ ਸ਼ੁਰੂ

ਜਲੰਧਰ, 20 ਜੂਨ (ਪੰਜਾਬ ਪੋਸਟ ਬਿਊਰੋ) – ਐਨ.ਐਸ.ਐਸ.ਓ ਦਾ ਖੇਤਰੀ ਸੰਚਾਲਕ ਵਿਭਾਗ ਅੰਕੜਾ ਅਤੇ ਕਾਰਜ ਅਮਲਾ ਮੰਤਰਾਲਾ ਦੇ ਤਹਿਤ ਵਿਸ਼ਾਲ ਪੱਧਰ ‘ਤੇ ਅੰਕੜਾ ਇਕੱਤਰ ਕਰਨ ਵਾਲਾ PPN2006201712ਭਾਰਤ ਸਰਕਾਰ ਦਾ ਪ੍ਰਮੁੱਖ ਅਦਾਰਾ ਹੈ।ਇਹ 60 ਸਾਲਾਂ ਦੇ ਵੱਧ ਸਮੇਂ ਤੋਂ ਰਾਜ ਸਰਕਾਰਾਂ ਨਾਲ ਮਿਲ ਕੇ ਅੰਕੜੇ ਇਕੱਤਰ ਕਰਨ ਦੇ ਕੰਮ ਵਿਚ ਜੁਟਿਆ ਹੋਇਆ ਹੈ।ਇਸ ਸਮੇਂ ਦੋਰਾਨ ਇਹ ਵਿਭਾਗ, ਸਮਾਜਿਕ-ਆਰਥਿਕ ਵੱਖੋ-ਵੱਖ ਪਹਿਲੂਆਂ ‘ਤੇ ਦੇਸ਼ ਵਿਆਪੀ ਨਮੂਨਾ ਸਰਵੇਖਣ ਕਰਕੇ, ਇਕ ਮਜ਼ਬੂਤ ਅੰਕੜਾ ਅਧਾਰ ਦੇ ਦਸਤਾਵੇਜ ਤਿਆਰ ਕਰਨ ਵਿਚ ਸਹਾਇਕ ਰਿਹਾ ਹੈ।ਜਿਸ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨੀਤੀ ਨਿਰਧਾਰਣ ਕਰਨ ਲਈ ਸਹਾਇਤਾ ਮਿਲੀ ਹੈ ।
75ਵੇਂ ਦੌਰ ਦੇ ਸਰਵੇਖਣ ਦਾ ਵਿਸ਼ਾ ਘਰੇਲੂ ਉਪਭੋਗਤਾ ਖਰਚ, ਸਿਹਤ ਸਹੂਲਤਾਂ ਤੇ ਸਮਾਜਿਕ ਉਪਭੋਗਤਾ ਖਰਚ ਅਤੇ ਸਿਖਿਆ ਖੇਤਰ ਤੇ ਪਰਿਵਾਰਾਂ ਦਾ ਉਪਭੋਗਤਾ ਖਰਚ ਹੈ।ਜਿਸ ਨੂੰ ਸਮੁੱਚੇ ਢੰਗ ਨਾਲ ਨਪੇਰੇ ਚਾੜ੍ਹਣ ਲਈ ਇਸ ਵਿਭਾਗ ਦੇ ਅਤੇ ਇਸ ਸਰਵੇ ਨਾਲ ਸੰਬੰਧਿਤ ਰਾਜ ਸਰਕਾਰ ਦੇ ਤਕਰੀਬਨ ਸਾਰੇ  ਕਰਮਚਾਰੀਆਂ ਨੂੰ ਸਿਖਲਾਈ ਦੇਣ ਦਾ ਕੈੰਪ ਸ਼ੁਰੂ ਕੀਤਾ ਗਿਆ ਹੈ ਜੋ ਕਿ ਹੋਟਲ ਗ੍ਰੈੰਡ ਹੌਰੀਜਨ ਨੇੜੇ ਬੱਸ ਸਟੈਂਡ ਜਲੰਧਰ ਵਿਖੇ 20 ਜੂਨ  ਤੋ 22 ਜੂਨ 2017 ਤੱਕ ਚਲੇਗਾ।ਇਸ ਸਰਵੇਖਣ ਵਿਚ ਪਹਿਲੀ ਵਾਰ ਐਨ.ਐਸ.ਐਸ.ਓ ਆਨਲਾਇਨ ਸ਼ਾਪਿੰਗ ਬਾਰੇ ਵਿਸ਼ਾਲ ਨਾਲ ਜਾਣਕਾਰੀ ਇਕੱਤਰ ਕਰੇਗਾ, ਕਿਉਕਿ ਦੇਸ਼ ਦੇ ਨੀਤੀ ਨਿਰਧਾਰਕਾਂ ਦਾ ਮੰਨਣਾ ਹੈ ਕਿ ਈ-ਕਾਮਰਸ ‘ਤੇ ਖਰਚੇ ਦਾ ਪੱਧਰ ਇਸ ਹੱਦ ਤੱਕ ਵੱਧ ਗਿਆ ਹੈ ਕਿ ਇਸ ਦੀ ਅਣਦੇਖੀ ਨਹੀ ਕੀਤੀ ਜਾ ਸਕਦੀ ਅਤੇ ਉਹ ਇਸ ਨੂੰ ਰਾਸ਼ਟਰੀ ਇਕਨਾਮਿਸ ਡੇਟਾਬੇਸ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ ।
ਸਿਖਲਾਈ ਕੈੰਪ ਦੀ ਸ਼ੁਰੁਆਤ ਇੰਦਰਜੀਤ ਸਿੰਘ ਉਪ ਮਹਾਨਿਦੇਸ਼ਕ ਹੈਡ ਕੁਆਟਰ ਨਵੀਂ ਦਿੱਲੀ ਨੇ ਸ਼ਮਾ ਰੋਸ਼ਨ ਕਰਕੇ ਕੀਤੀ ਅਤੇ ਉਨ੍ਹਾਂ ਨੇ ਸਿਖਿਆਰਥੀਆਂ ਨੂੰ ਐਨ.ਐਸ.ਐਸ.ਓ ਦੁਆਰਾ ਇਕੱਤਰ ਕੀਤੇ ਅੰਕੜਿਆਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ 75ਵੇਂ ਦੌਰ ਦੇ ਸਿਧਾਂਤਕ ਦ੍ਰਿਸ਼ਟੀਕੋਣ ਬਾਰੇ ਦਸਿਆ।ਉਨ੍ਹਾ ਨੇ ਅੰਕੜੇ ਇਕੱਠੇ ਕਰਨ ਦੀ ਗੁਣਵਤਾ ਵਿੱਚ ਸੁਧਾਰ ਵਾਸਤੇ ਹਰ ਸਰਵੇਖਣ ਦੀ ਆਰੰਭਤਾ ‘ਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ‘ਤੇ ਜੋਰ ਦਿਤਾ।ਸ਼੍ਰੀਮਤੀ ਪਲਵੀ ਅਗਰਵਾਲ ਸ੍ਰੀਵਾਸਤਵਾ, ਸਹਾਇਕ ਨਿਦੇਸ਼ਕ, ਖੇਤਰੀ ਦਫਤਰ ਜਲੰਧਰ ਨੇ ਆਏ ਮਹਿਮਾਨਾ ਅਤੇ ਕਰਮਚਾਰੀਆਂ ਦਾ ਸੁਆਗਤ ਕੀਤਾ ।
ਇਸ ਤਿੰਨ ਦਿਨਾਂ ਸਿਖਲਾਈ ਕੈੰਪ ਵਿਚ ਕੇਂਦਰ ਅਤੇ ਰਾਜ ਸਰਕਾਰ ਦੇ ਤਕਰੀਬਨ 70 ਕਰਮਚਾਰੀ ਸਿਖਲਾਈ ਪ੍ਰਾਪਤ ਕਰਕੇ 1 ਜੁਲਾਈ  ਤੋਂ 30 ਜੂਨ 2017 ਤੱਕ ਹੋਣ ਵਾਲੇ ਇਸ ਸਰਵੇਖਣ ਦੋਰਾਨ ਪੰਜਾਬ ਵਿਚ 440 ਪਿੰਡਾਂ ਅਤੇ 432 ਸ਼ਹਿਰੀ ਬਲਾਕਾਂ ਦੇ 20928 ਪਰਿਵਾਰਾਂ ਦਾ ਸਰਵੇਖਣ ਕਰਕੇ ਪੰਜਾਬ ਦੇ ਸਿਖਿਆ, ਸਿਹਤ ਅਤੇ ਉਪਭੋਗਤਾ ਖਰਚੇ ਦਾ ਮਜ਼ਬੂਤ ਅੰਕੜਾ ਅਧਾਰ ਤਿਆਰ ਕਰਨ ਲਈ ਮਦਦਗਾਰ ਸਾਬਤ ਹੋਣਗੇ ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply