ਬਠਿੰਡਾ, 21 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਇੰਡੀਅਨ ਨਰਸਿੰਗ ਕੋਸਲ ਨਿਊ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ.ਐਨ.ਐਮ ਟ੍ਰੇਨਿੰਗ ਸਕੂਲ ਵਿਖੇ
ਸ੍ਰੀਮਤੀ ਅਮਰਜੀਤ ਕੌਰ ਪਿ੍ਰੰਸੀਪਲ ਦੀ ਅਗਵਾਈ ਹੇਠ ਸਮੂਹ ਸਟਾਫ ਅਤੇ ਸਿਖਿਆਰਥਣਾਂ ਵੱਲੋ ਅੰਤਰਰਾਸਟਰੀ ਯੋਗ ਦਿਵਸ ਮਨਾਇਆ ਗਿਆ।ਸਕੂਲ ਕੋਆਰਡੀਨੇਟਰ ਸੁਖਮੰਦਰ ਸਿੰਘ ਸਿੱਧੂ ਵਲੋਂ ਸਮੂਹ ਸਟਾਫ ਅਤੇ ਸਿਖਿਆਰਥਣਾਂ ਨੂੰ ਯੋਗ ਆਸਣ ਕਰਵਾਏ ਗਏ ਅਤੇ ਇਹਨਾ ਯੋਗਾ ਆਸਣਾਂ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ ਗਿਆ।ਸ੍ਰੀਮਤੀ ਆਸਾ ਰਾਣੀ ਵਾਈਸ਼ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿਚ ਦਸਿਆ ਕਿ ਅਜਕਲ ਦੀ ਦੋੜ-ਭੱਜ ਵਿਚ ਤਨਾਅ ਮੁਕਤ ਅਤੇ ਤੰਦਰੁਸਤ ਜਿੰਦਗੀ ਜਿਊਣ ਲਈ ਯੋਗਾ ਆਸਣਾ ਦਾ ਬਹੁਤ ਵੱਡਾ ਯੋਗਦਾਨ ਹੈ।ਯੋਗ ਕਰਕੇ ਜਿਥੇ ਬਿਮਾਰੀਆਂ ਤਂੋ ਬੱਚਿਆ ਜਾ ਸਕਦਾ ਹੈ, ਉਥੇ ਯੋਗ ਜੀਵਨ ਤਦਰੁੰਸਤ, ਰਿਸ਼ਟ-ਪੁਸ਼ਟ ਅਤੇ ਸਾਂਤੀ ਨਾਲ ਬਤੀਤ ਕੀਤਾ ਜਾ ਸਕਦਾ ਹੈ।ਇਸ ਯੋਗ ਕੈਪ ਵਿੱਚ ਸਮੂਹ ਸਟਾਫ ਤੇ ਸਿਖਿਆਰਥਣਾਂ ਨੇ ਵਧ ਚੜ ਕੇ ਹਿੱਸਾ ਲਿਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media