ਬਠਿੰਡਾ, 21 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼
ਵਿਖੇ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਐਨ.ਸੀ.ਸੀ ਵਿਭਾਗਾਂ ਦੀ ਅਗਵਾਈ ਹੇਠ ਇੱਕ ਯੋਗਾ ਕੈਂਪ ਆਯੋਜਿਤ ਕੀਤਾ ਗਿਆ।ਇਸ ਕੈਂਪ ਵਿਚ ਯੋਗਾ ਬਾਰੇ ਜਾਣਕਾਰੀ ਦੇਣ ਲਈ ਗਿੱਦੜਬਾਹਾ ਤੋਂ ਯੋਗਾ ਟਰੇਨਰ ਗੁਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਆਪਣੇ ਰਾਸ਼ਟਰੀ ਪੱਧਰ ’ਤੇ ਗੋਲਡ ਮੈਡਲ ਜੇਤੂ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਹਨਾਂ ਤੋਂ ਇਲਾਵਾ 6 ਪੰਜਾਬ ਬਟਾਲੀਅਨ, ਐਨ.ਸੀ.ਸੀ ਅਤੇ 20 ਪੰਜਾਬ ਬਟਾਲੀਅਨ, ਐਨ.ਸੀ.ਸੀ ਦੇ ਇੰਸਟ੍ਰਕਟਰਾਂ ਅਤੇ ਐਨ.ਸੀ.ਸੀ ਕੈਡਿਟਾਂ ਨੇ ਬੜੇ ਜੋਸ਼ ਨਾਲ ਇਸ ਯੋਗਾ ਕੈਂਪ ਵਿੱਚ ਹਿਸਾ ਲਿਆ।ਇਸ ਯੋਗਾ ਕੈਂਪ ਵਿੱਚ ਯੋਗਾ ਟਰੇਨਰਾਂ ਨੇ ਵੱਖ-ਵੱਖ ਤਰਾਂ ਦੇ ਆਸਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਗੋਲਡ ਮੈਡਲ ਜੇਤੂ ਵਿਦਿਆਰਥੀਆਂ ਨੇ ਇਹਨਾਂ ਆਸਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਉਹਨਾਂ ਨੇ ਯੋਗ ਦੀ ਮਹੱਤਤਾ ਅਤੇ ਵੱਖ-ਵੱਖ ਸਰੀਰਕ ਸਮਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਯੋਗ ਕਿ੍ਰਆਵਾਂ ਬਾਰੇ ਜਾਣਕਾਰੀ ਦਿਤੀ।ਉਹਨਾਂ ਨੇ ਦਸਿਆ ਕਿ ਧਿਆਨ ਕੇਂਦਰਤ ਕਰਨ ਅਤੇ ਯਾਦਾਸ਼ਤ ਵਧਾਉਣ ਲਈ ਯੋਗ ਆਸਣ ਬਹੁਤ ਲਾਭਦਾਇਕ ਹਨ।
ਇਸ ਮੌਕੇ ਬਾਬਾ ਫ਼ਰੀਦ ਕਾਲਜ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ, ਵਾਇਸ ਪਿ੍ਰੰਸੀਪਲ, ਵਿਭਾਗ ਮੁਖੀ, ਸਟਾਫ਼ ਮੈਂਬਰ ਅਤੇ ਐਨ.ਸੀ.ਸੀ ਦੇ ਵਿਦਿਆਰਥੀ ਹਾਜ਼ਰ ਸਨ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ ਵਿੱਚ ਲਗਾਏ ਗਏ ਯੋਗਾ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਦੀ ਸਫਲਤਾ ਲਈ ਵਧਾਈ ਵੀ ਦਿੱਤੀ।ਉਹਨਾਂ ਨੇ ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਵਿਸ਼ਵ ਪੱਧਰ ਤੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਨਾਲ ਪੂਰੀ ਦੁਨੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।ਉਹਨਾਂ ਨੇ ਕਿਹਾ ਅੱਜ ਦੀ ਜੀਵਨ ਸ਼ੈਲੀ ਵਿੱਚ ਯੋਗਾ ਕਰਨ ਲਈ ਹਰ ਇੱਕ ਨੂੰ ਸਮਾਂ ਦੇਣਾ ਚਾਹੀਦਾ ਹੈ।ਅੱਜ ਦੇ ਸਮੇਂ ਵਿੱਚ ਭੱਜ ਦੌੜ ਵਾਲੀ ਜਿੰਦਗੀ ਵਿੱਚ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਯੋਗ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਸਾਨੂੰ ਤਨਾਅ ਤੋਂ ਮੁਕਤੀ ਮਿਲਦੀ ਹੈ ਅਤੇ ਮਨ ਇਕਾਗਰ ਹੁੰਦਾ ਹੈ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media