ਸੰਦੌੜ, 24 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੌਜੂਦਾ ਹਲਾਤਾਂ ਵਿਚ ਮਹਿੰਗਾਈ ਦੀ ਮਾਰ ਝੱਲ ਰਹੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਮੁਖੀ ਅਤੇ
ਛੋਟੀ-ਛੋਟੀ ਉਮਰ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਜਾ ਰਹੀਆਂ ਆਤਮ ਹਤਿਆਵਾਂ ਤੋਂ ਇਲਾਵਾ ਬੇਅੰਤ ਹੋਰ ਰੋਗ ਹਨ ਜੋ ਆਉਣ ਵਾਲੀ ਪੀੜੀ ਨੂੰ ਦਿਸ਼ਾਹੀਣ ਕਰਦੇ ਜਾ ਰਹੇ ਹਨ ਅਤੇ ਉਹ ਆਪਣਾ ਮਨੋਬਲ ਤਿਆਗ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵੀ ਕੇਸਰ ਸਿੰਘ ਭੁੱਲਰ ਨੇ ਅੱਜ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਪੱਤਰਕਾਰ ਹਰਮਿੰਦਰ ਸਿੰਘ ਭੱਟ ਨਾਲ ਇੱਕ ਸੰਖੇਪ ਮੀਟਿੰਗ ਦੌਰਾਨ ਕਰਦਿਆਂ ਕਿਹਾ ਕਿ ਆਤਮਹੱਤਿਆ ਕਰਨਾ ਅਤਿ ਕਾਇਰਤਾ ਦੀ ਨਿਸ਼ਾਨੀ ਹੈ।ਇਸ ਪ੍ਰਵਿਰਤੀ ਨੂੰ ਰੋਕਣ ਲਈ ਇਕਾਗਰ ਚਿੱਤ ਹੋ ਕੇ ਆਪਣੇ ਧਰਮ ਅਨੁਸਾਰ ਪ੍ਰਭੂ ਦਾ ਧਿਆਨ ਕਰਕੇ ਯੋਗ ਅਗਵਾਈ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੁਦਰਤ ਤੇ ਮਾਨਵਤਾ ਦੀ ਸੇਵਾ ਹੀ ਇਨਸਾਨੀਅਤ ਦਾ ਪਹਿਲਾ ਧਰਮ ਹੈ, ਇਸ ਲਈ ਵਾਤਾਵਰਨ ਨੂੰ ਗੰਧਲਾ ਅਤੇ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ-ਵੱਧ ਤੋਂ ਰੁੱਖ ਲਾ ਕੇ ਉਨ੍ਹਾਂ ਦਾ ਪਾਲਨ ਪੋਸਣ ਕਰਨ ਦਾ ਯਤਨ ਕਰਨਾ ਚਾਹੀਦਾ ਹੈ।ਉਨ੍ਹਾਂ ਉਘੇ ਲਿਖਾਰੀ ਤੇ ਪੱਤਰਕਾਰ ਹਰਮਿੰਦਰ ਸਿੰਘ ਭੱਟ ਵਲੋਂ ਸੇਵਾ ਸੁਸਾਇਟੀ ਦੇ ਚੇਅਰਮੈਨ ਵਜੋਂ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਵਰਗ ਨੂੰ ਸਹੀ ਦਿਸ਼ਾ ਦੇਣਾ ਅਤੇ ਕਲਮ ਦੁਆਰਾ ਸਮਾਜ ਵਿਚ ਵੱਧ ਰਹੀਆਂ ਕੁਰੀਤੀਆਂ ਪ੍ਰਤੀ ਜਾਗਰੂਕ ਕਰਨਾ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੇ ਅੱਖਰਾਂ ਨਾਲ ਦਰਜ ਹੋਵੇਗਾ।
ਇਸ ਮੌਕੇ ਸਾਹਿਤ ਸਭਾ ਸੰਦੌੜ ਦੇ ਪ੍ਰਧਾਨ ਨਾਇਬ ਸਿੰਘ ਬੁਕਣਵਾਲ, ਲੇਖਕ ਬਲਵੰਤ ਸਿੰਘ ਫਰਵਾਲੀ, ਲੇਖਕ ਤਰਸੇਮ ਸਿੰਘ ਮਹਿਤੋ, ਨਾਵਲਕਾਰ ਹਰਪ੍ਰੀਤ ਸਿੰਘ ਮੀਤ, ਲੇਖਿਕਾ ਗੁਰਜੀਤ ਕੌਰ ਭੱਟ, ਲੇਖਿਕਾ ਪਰਮੀਤ ਕੌਰ ਲੋਹਟਬੱਦੀ, ਲੇਖਕ ਬੇਅੰਤ ਬਾਜਵਾ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਆਗੂ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media