Saturday, October 3, 2026

ਈਕੋ ਸਿੱਖ ਵੱਲੋਂ 27 ਜੂਨ ਨੂੰ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਦਾ 440ਵਾਂ ਸਥਾਪਨਾ ਦਿਵਸ –

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਈਕੋ ਸਿੱਖ ਵੱਲੋਂ 2012 ਵਿੱਚ ਸ਼ੁਰੂ ਕੀਤੀ ਗਈ ਪੰਜ-ਸਾਲਾ ਵਾਤਾਵਰਣ ਲਹਿਰ, “ਈਕੋ-ਅੰਮ੍ਰਿਤਸਰ” ਦੇ ਤਹਿਤ ਮੰਗਲਵਾਰ 27 ਜੂਨ ਨੂੰ Gunbir- Ravneetਅੰਮ੍ਰਿਤਸਰ ਦਾ 440ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸੰਸਥਾ ਨੇ ਜ਼ਿਲ੍ਹਾ ਪ੍ਰਸ਼ਾਸਨ, ਸ਼੍ਰੋਮਣੀ ਕਮੇਟੀ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸਾਰਾ ਹਫਤਾ ਹੀ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ।ਇਸ ਅਧੀਨ ਪ੍ਰਮੁੱਖ ਤੌਰ ‘ਤੇ 27 ਤਰੀਕ ਨੂੰ ਸਵੇਰੇ 6 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੇਟ ਤੋਂ ਇੱਕ ਸਰਵ-ਧਰਮ ਮਾਰਚ, ‘ਵਾਕ ਫਾਰ ਅੰਮ੍ਰਿਤਸਰ’ ਚੱਲੇਗੀ ਜੋ ਕਿ ਸ਼ਹਿਰ ਵਿੱਚੋਂ ਦੀ ਲੰਘਦੀ ਰਾਮਬਾਗ ਵਿਖੇ ਪਹੁੰਚੇਗੀ ਅਤੇ ਉਪਰੰਤ ਸ਼ਹਿਰ ਦੇ ਚੰਗੇ ਭਵਿੱਖ ਲਈ ਸਵੇਰੇ 8.00 ਵਜੇ ਇੱਕ ਜਨਤਕ ਸੰਮੇਲਨ ਹੋਵੇਗਾ।
ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀ ਨੇ ਹਾੜ੍ਹ ਵਦੀ 13, 1577 ਨੂੰ ਸਥਾਪਿਤ ਕੀਤਾ ਅਤੇ ਈਕੋ ਸਿੱਖ ਨੇ 2013 ਤੋਂ ਅੰਮ੍ਰਿਤਸਰ ਸਥਾਪਨਾ ਦਿਵਸ ਨੂੰ ਸੁਰਜੀਤ ਕੀਤਾ, ਜਿਸ ਵਿੱਚ ਹਰ ਸਾਲ ਸ਼ਹਿਰ ਦੇ ਵਾਤਾਵਰਣ ਲਈ ਪ੍ਰੋਜੈਕਟਸ ਉਲੀਕੇ ਅਤੇ ਚਲਾਏ ਜਾਂਦੇ ਰਹੇ। ਬੂਟੇ ਲਾਉਣੇ, ਸਫਾਈ ਅਭਿਆਨ, ਟਰੈਫਿਕ ਮੈਨੇਜਮੈਂਟ, ਪਾਣੀ ਦੀ ਬੱਚਤ ਆਦਿ ਇਸ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹਨ।ਇਹਨਾਂ ਪੰਜ ਸਾਲਾਂ ਦੌਰਾਨ ਸੰਸਥਾ ਨੂੰ ਸਫਾਈ ਅਤੇ ਸਿਹਤ ਖੇਤਰ ਵਿੱਚ ਖਾਸ ਪ੍ਰਾਪਤੀਆਂ ਹੋਈਆਂ। ਅੱਜ ਅੰਮ੍ਰਿਤਸਰ ਬੁਰੇ ਦੌਰ ‘ਚੋਂ ਗੁਜ਼ਰ ਰਿਹਾ ਹੈ।ਸ਼ਹਿਰ ਵਿੱਚ ਕੇਵਲ 1% ਹੀ ਹਰਿਆਵਲ ਖੇਤਰ ਹੈ ਅਤੇ ਪ੍ਰਦੂਸ਼ਣ ਵਿੱਚ ਦੁਨੀਆਂ ਦੇ ਪਹਿਲੇ ਵੀਹ ਨਾਮਾਂ ਵਿੱਚ ਇਸ ਨੂੰ ਗਿਣਿਆ ਜਾ ਰਿਹਾ ਹੈ।ਈਕੋ-ਅੰਮ੍ਰਿਤਸਰ ਵੱਲੋਂ ਸਕੂਲਾਂ, ਕਾਲਜਾਂ, ਗੁਰਦੁਆਰਿਆਂ, ਵਪਾਰੀਆਂ ਆਦਿ ਨੂੰ ਵੀ ਕੁਦਰਤ ਦੀ ਸੰਭਾਲ ਅਤੇ ਕੁਦਰਤੀ ਭੋਜਨ ਵਰਤਣ ਲਈ ਪਰੌਜੈਕਟ ਚਲੲਾੇ ਜਾ ਰਹੇ ਹਨ। ਜਿੱਥੇ ਕਿ ਸ਼ਹਿਰ ਵਿੱਚ ਪਿੱਪਲ ਅਤੇ ਬੋਜੜ ਲਗਾਏ ਗਏ, ਉਥੇ ਹੀ ਸਭ ਧਾਰਮਿਕ ਅਸਥਾਨਾਂ ਅਤੇ ਉਹਨਾਂ ਦੇ ਚੌਗਿਰਦੇ ਦੀ ਸਫਾਈ, ਅਜਨਾਲਾ ਸੰਗਤ ਜੋ ਕਿ ਰਾਤ ਵੇਲੇ ਦਰਬਾਰ ਸਾਹਿਬ ਅਤੇ ਗਲਿਆਰੇ ਦੀ ਸਫਾਈ ਅਭਿਆਨ ਕਰਦੀ ਹੈ ਉਹਨਾਂ ਦੀ ਆਵਾਜਾਈ ਲਈ ਬੱਸ ਦੀ ਸੇਵਾ ਵੀ ਸੰਸਥਾ ਵੱਲੋਂ ਕਰਵਾਈ ਗਈ।ਵਰਨਣਯੋਗ ਹੈ ਕਿ ਜਿਥੇ ਸੰਸਥਾ ਨੇ ਵਿੱਦਿਅਕ ਅਦਾਰਿਆਂ ਦੇ ਨੌਜਵਾਂਨਾ ਨਾਲ ਨਗਰ-ਕੀਰਤਨਾਂ ਵਿੱਚ ਸਫਾਈ ਸ਼ੁਰੂ ਕੀਤੀ ਉਥੇ ਹੀ ਸਿਵਲ ਸੁਸਾਈਟੀ ਦੇ ਨਾਲ ਇਹ ਸ਼ਹਿਰ ਲਈ ਅੰਤਰਰਾਸ਼ਟਰੀ ਪੱਧਰ ਤੇ ਵੀ ਕੰਮ ਕਰ ਰਹੀ ਹੈ ਅਤ ਇਸ ਤੋਂ ਇਲਾਵਾ ਵੀ ਈਕੋ ਸਿੱਖ ਸੰਸਥਾ, ਦਿਲਬੀਰ ਫਾਊਂਡੇਸ਼ਨ ਨਾਲ ਹਫਤਾਵਾਰੀ ਔਰਗੈਨਿਕ ਮੰਡੀ ਦੀ ਸ਼ੁਰੂਆਤ ਦੇ ਨਾਲ ਦਰਬਾਰ ਸਾਹਿਬ ਵਿਖੇ ਵੀ ਔਰਗੈਨਿਕਲੰਗਰ ਸ਼ੁਰੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਪ੍ਰੇਰਿਤ ਕਰਨ ਦਾ ਮਾਣ ਰੱਖਦੀ ਹੈ।
ਜਿਥੇ ਕਿ ਸ਼ਹਿਰ ਦੇ ਡੀ.ਸੀ ਕਮਲਦੀਪ ਸੰਘਾ ਵੱਲੋਂ ਇਸ ਅੰਮ੍ਰਿਤਸਰ ਸਥਾਪਨਾ ਦਿਵਸ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ, ਉਥੇ ਹੀ ਸਮਾਜਿਕ ਜੱਥੇਬੰਦੀਆਂ ਜਿਵੇਂ ਕਿ ਪਿੰਗਲਵਾੜਾ, ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ, ਭਾਈ ਗੁਰਇਕਬਾਲ ਸਿੰਘ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਬਾਬਾ ਕੁਲਵੰਤ ਸਿੰਘ ਅਜਨਾਲਾ, ਕੇਸ ਸੰਭਾਲ ਪ੍ਰਚਾਰ ਸੰਸਥਾ, ਆਰਟ ਆਫ ਲਿਵਿੰਗ, ਅਕਾਲ ਪੁਰਖ ਕੀ ਫੌਜ, ਦਿਲਬੀਰ ਫਾਊਂਡੇਸ਼ਨ, ਬੇਸਿਕਸ ਆਫ ਸਿੱਖੀ, ਵਾਇਸ ਆਫ ਅੰਮ੍ਰਿਤਸਰ, ਅੰਮ੍ਰਿਤਸਰ ਵਿਕਾਸ ਮੰਚ ਆਦਿ ਵਲੋਂ ਖੂਬ ਯੋਗਦਾਨ ਮਿਲ ਰਿਹਾ ਹੈ।
ਈਕੋ-ਅੰਮ੍ਰਿਤਸਰ ਦੇ ਪ੍ਰਧਾਨ ਗੁਣਬੀਰ ਸਿੰਘ ਨੇ ਕਿਹਾ, “ਅਸੀਂ ਉਹਨਾਂ ਹਜ਼ਾਰਾਂ ਹੀ ਵਸਨੀਕਾਂ ਦੇ ਸ਼ੁਕਰਗੁਜ਼ਾਰ ਹਾਂ ਜਿਹਨਾਂ ਇਸ ਲਹਿਰ ਵਿੱਚ ਅਤੇ ਗੁਰੁ ਕੀ ਨਗਰੀ ਨੂੰ ਹਰਿਆ-ਭਰਿਆ ਬਣਾਉਣ ਵਿੱਚ ਹਿੱਸਾ ਪਾਇਆ ਹੈ।ਇਸ ਸਿਖੀ ਦੇ ਧੁਰੇ ਵਿੱਚ ਰੋਜ਼ਾਨਾ 1 ਲੱਖ ਯਾਤਰੂ ਆਉਂਦੇ ਹਨ, ਅਤੇ ਅਸੀਂ ਉਮੀਦ ਰੱਖਦੇ ਹਾਂ ਕਿ ਸਾਡੇ ਇਹ ਵਾਤਾਵਰਣ ਸੰਭਾਲ ਦੇ ਯਤਨ ਉਹਨਾਂ ਲਈ ਅਤੇ ਆਉਣ ਵਾਲੀਆਂ ਪੀੜ੍ਹਆਂ ਲਈ ਲਾਭਦਾਇਕ ਹੋਣ। ‘ਅੰਮ੍ਰਿਤਸਰ-ਮੇਰਾ ਸ਼ਹਿਰ, ਮੇਰਾ ਮਾਣ, ਮੇਰੀ ਜ਼ਿੰਮੇਵਾਰੀ’ ਇਹੀ ਸਾਡਾ ਮੌਟੋ ਹੈ।”
ਈਕੋ ਸਿੱਖ ਭਾਰਤ ਦੇ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ ਨੇ ਕਿਹਾ, “ਸ਼ਹਿਰ ਵਿੱਚ 440ਵੇਂ ਸਥਾਪਨਾ ਦਿਵਸ ਲਈ ਪੂਰੇ ਸ਼ਹਿਰ ਵਿੱਚ ਉਤਸ਼ਾਹ ਹੈ।ਜਿਥੇ ਕਿ ਅੰਮ੍ਰਿਤਸਰ ਸੁਰੱਖਿਅਤ ਹਵਾ, ਸੁਰੱਖਿਅਤ ਪਾਣੀ ਅਤੇ ਕੂੜਾ-ਰਹਿਤ ਸ਼ਹਿਰ ਹੋਣ ਦਾ ਹੱਕਦਾਰ ਰਹੇ, ਉਥੇ ਹੀ ਇਥੋਂ ਦੇ ਵਾਸੀਆਂ ਨੂੰ ਵੀ ਪਾਣੀ ਦੀ ਕਦਰ, ਅਤੇ ਰੁੱਖਾਂ ਨਾਲ ਇਥੋ ਦੀ ਆਬੋ-ਹਵਾ ਨੂੰ ਸਾਫ ਕਰਨ ਵਿੱਚ ਸਹਾਈ ਹੋਣਾ ਚਾਹੀਦਾ ਹੈ।ਅੰਮ੍ਰਿਤਸਰ ਸਥਾਪਨਾ ਦਿਵਸ ਦਾ ਮਕਸਦ ਸ਼ਹਿਰ ਵਾਸੀਆਂ ਦੀ ਮਾਨਸਿਕਤਾ ਨੂੰ ਜਾਗਰੂਕ ਕਰਨਾ ਹੀ ਹੈ।”
ਈਕੋ ਸਿੱਖ ਦੇ ਪ੍ਰੈਜ਼ੀਡੈਂਟ ਡਾ. ਰਾਜਵੰਤ ਸਿੰਘ ਨੇ ਸੁਨੇਹਾ ਦਿੰਦਿਆਂ ਕਿਹਾ, “ਅੰਮ੍ਰਿਤਸਰ ਵਿੱਚ ਆਤਮਿਕ ਸੁੱਖ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਹੈ ਕਿ ਇਥੋਂ ਦੇ ਕੁਦਰਤੀ ਸੋਮਿਆਂ; ਹਵਾ, ਪਾਣੀ ਆਦਿ ਨੂੰ ਸੁਚੱਜੇ ਢੰਗ ਨਾਲ ਵਰਤਣ, ਇਹ ਵੀ ਪਰਉਪਕਾਰ ਹੈ।”

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply