ਸਾਉਂਡ ਸਿਸਟਮ ਦੇ ਮਾਧਿਅਮ ਵਲੋਂ ਪਾਕਿਸਤਾਨ ਨੂੰ ਵੀ ਦਿੱਤਾ ਕਰੜਾ ਸੁਨੇਹਾ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੀ ਹਰ ਨਾਪਾਕ ਹਰਕਤ ਦਾ ਜਵਾਬ ਦੇਣ ਵਿੱਚ ਜਾਨ ਦੀ ਬਾਜ਼ੀ ਲਗਾ ਦੇਣ ਵਾਲੇ ਸ਼ਹੀਦਾਂ ਦੀ ਯਾਦ
ਵਿਚ ਸ਼ੁਰੂ ਕੀਤੀ ਗਈ ਇੱਕ ਇੱਟ ਸ਼ਹੀਦ ਦੇ ਨਾਮ ਦੀ ਮੁਹਿੰਮ ਅੰਮ੍ਰਿਤਸਰ ਅਟਾਰੀ-ਵਾਹਗਾ ਬਾਰਡਰ `ਤੇ ਵੀ ਪਹੁੰਚ ਗਈ ਹੈ। ਪਾਕਿਸਤਾਨ ਨੂੰ ਸਰਹੱਦ `ਤੇ ਜਵਾਬ ਦੇਣ ਵਾਲੀ ਬਾਰਡਰ ਸਕਿਓਰਿਟੀ ਫੋਰਸ (ਬੀ.ਐਸ.ਐਫ) ਦੇ ਡੀ.ਆਈ.ਜੀ ਅਤੇ ਮੇਜਰ ਪੱਧਰ ਦੇ ਅਧਿਕਾਰੀਆਂ ਨੇ ਇਸ ਮਹਿੰਮ ਦੀ ਸਫਲਤਾ ਲਈ ਇੱਟ ਭੇਂਟ ਕੀਤੀ।ਜੀਰੋ ਲਾਈਨ ਉਤੇ ਬੀ.ਐਸ.ਐਫ ਦੇ ਜਵਾਨਾਂ ਨੇ ਰੀਟਰੀਟ ਸੈਰੇਮਨੀ ਦੇ ਦੌਰਾਨ ਮੁਹਿੰਮ ਦੇ ਸੰਯੋਜਕ ਸੰਜੀਵ ਰਾਣਾ ਨੂੰ ਇਹ ਇੱਟ ਭੇਂਟ ਕੀਤੀ।ਮੇਜਰ ਅਮਿਤ ਹੱਜਾਮ ਅਤੇ ਨਲਿਨ ਨੇ ਇੱਕ ਇੱਟ ਚੰਡੀਗੜ ਦੇ ਸ਼ਹੀਦ ਲੈ. ਕਰਨਲ ਬਿਕਰਮਜੀਤ ਸਿੰਘ ਲਈ ਦਿੱਤੀ।ਇੱਕ ਇੱਟ ਕਰਨਾਲ ਦੇ ਸ਼ਹੀਦ ਰਾਮ ਮੇਹਰ, ਇੱਕ ਇੱਟ ਕੁਰਕਸ਼ੇਤਰ ਪਿਹੋਵੇ ਦੇ ਸ਼ਹੀਦ ਸੁਸ਼ੀਲ ਕੁਮਾਰ ਅਤੇ ਇੱਕ ਇੱਟ ਕੁਰੁਕਸ਼ੇਤਰ ਦੇ ਸ਼ਹੀਦ ਸੰਦੀਪ ਸਿੰਘ ਦੀ ਯਾਦ ਵਿੱਚ ਬਨਣ ਵਾਲੇ ਸਮਾਰਕ ਲਈ ਦਿੱਤੀ ।ਸੰਯੋਜਕ ਸੰਜੀਵ ਰਾਣਾ ਨੇ ਜੀਰੋ ਲਾਈਨ `ਤੇ ਹਜਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਪਾਕਿਸਤਾਨ ਨੂੰ ਕਰੜਾ ਸੁਨੇਹਾ ਦਿੱਤਾ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜਵਾਨ ਛਾਤੀ ਉਤੇ ਗੋਲੀ ਖਾਣ ਤੋਂ ਘਬਰਾਉਂਦੇ ਨਹੀਂ ਹਨ।ਉਨ੍ਹਾਂ ਦੇ ਦੇਸ਼ ਵਿੱਚ ਸ਼ਹੀਦਾਂ ਦੇ ਪ੍ਰਤੀ ਸਨਮਾਨ ਦਾ ਭਾਵ ਹੀ ਉਨ੍ਹਾਂ ਨੂੰ ਜੀਰੋ ਲਾਈਨ ਤੱਕ ਖਿੱਚ ਲਿਆਇਆ ਹੈ।ਇਸ ਮੁਹਿੰਮ ਨੂੰ ਉਹ ਦੇਸ਼ ਦੇ ਹਰ ਕੋਨੇ ਤੱਕ ਲੈ ਕੇ ਜਾਣਗੇ।ਮੁਹਿੰਮ ਤੋਂ ਇਕੱਤਰ ਹੋਣ ਵਾਲੀ ਸਮੱਗਰੀ ਤੋਂ ਸ਼ਹੀਦਾਂ ਦੇ ਮਕਾਨ ਅਤੇ ਉਨ੍ਹਾਂ ਦੇ ਸਮਾਰਕ ਬਣਾਏ ਜਾਣਗੇ।ਕੁਰੁਕਸ਼ੇਤਰ ਵਿਚ ਸ਼ਹੀਦ ਸੰਦੀਪ ਸਿੰਘ ਦੇ ਨਾਮ `ਤੇ ਬਨਣ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ ।ਹਫ਼ਤੇ ਬਾਅਦ ਕਰਨਾਲ ਵਿਚ ਸ਼ਹੀਦ ਰਾਮਮੇਹਰ ਦੇ ਨਾਮ `ਤੇ ਆਧੁਨਿਕ ਅਖਾੜਾ ਬਣਾਇਆ ਜਾਣਾ ਹੈ।ਹੁਣ ਤਕ ਮੁਹਿੰਮ ਨਾਲ ਹਰਿਆਣੇ ਦੇ ਰਾਜਪਾਲ ਤੋਂ ਲੈ ਕੇ ਬਹੁਤ ਸਾਰੇ ਮੰਤਰੀ ਅਤੇ ਅਧਿਕਾਰੀ ਜੁੜ ਚੁਕੇ ਹੈ।ਇਸ ਮੌਕੇ ਸ਼ਰੁਤੀ ਵਿੱਜ ਕੁਮਾਰ, ਲੌਕੇਸ਼ ਚੌਬੇ, ਸੁਖਬੀਰ ਸਿੰਘ ਆਦਿ ਮੌਜੂਦ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media