ਬਠਿੰਡਾ, 30 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ’ਚ ਜੀ.ਐਸ.ਟੀ ਦੇ ਵਿਰੋਧ ’ਚ ਸਥਾਨਕ ਵਪਾਰੀਆਂ ਨੂੰ ਉਹ
ਹੰਗਾਰਾ ਨਾ ਮਿਲਿਆ, ਜਿਹੜਾ ਮਿਲਣਾ ਚਾਹੀਦਾ ਸੀ। ਭਾਵੇਂ ਹੜਤਾਲ ਦੇ ਸੱਦੇ ਦੇ ਮੁਤਾਬਿਕ ਸਿਰਫ ਦੋ ਘੰਟੇ ਹੀ ਦੁਕਾਨਾਂ ਬੰਦ ਕੀਤੀਆਂ ਜਾਣੀਆਂ ਸਨ, ਪਰ ਫਿਰ ਵੀ ਸ਼ਹਿਰ ਦੀਆਂ ਦੁਕਾਨਾਂ ਵੱਡੀ ਗਿਣਤੀ ’ਚ ਮੁਕੰਮਲ ਖੁੱਲੀਆਂ ਸਨ। ਇਸ ਤੋਂ ਇਲਾਵਾ ਵਪਾਰੀਆਂ ਵੱਲੋਂ ਸਥਾਨਕ ਧੋਬੀ ਬਜ਼ਾਰ ਦੇ ਅੰਦਰ ਸਦਭਾਵਨਾ ਚੌਕ ਵਿਖੇ ਧਰਨਾ ਲਗਾਇਆ ਹੋਇਆ ਸੀ ਤਾਂ ਇਸ ਧਰਨੇ ’ਚ ਵਪਾਰੀ ਘੱਟ ਗਿਣਤੀ ’ਚ ਹੀ ਪਹੰੁਚੇ । ਭਾਵੇਂ ਮੌਕੇ ’ਤੇ ਹਾਜ਼ਰ ਵਪਾਰੀ ਇਸ ਦਾ ਕਾਰਨ ਖਰਾਬ ਹੋਏ ਮੌਸਮ ਨੂੰ ਮੰਨ ਰਹੇ ਸਨ, ਪਰ ਅਸਲੀਅਤ ਇਹ ਵੀ ਰਹੀ ਕਿ ਰਾਜਸੀ ਪੱਖ ਤੋਂ ਵੱਖ ਵੱਖ ਤਰ੍ਹਾਂ ਦੀਆਂ ਵਪਾਰਕ ਜਥੇਬੰਦੀਆਂ ਵੱਲੋਂ ਆਪਣਾ ਅਲੱਗ ਅਲੱਗ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਅੰਦਰ ਜਿਥੇ ਪਹਿਲਾਂ ਪਿਛਲੇ ਤਿੰਨ ਦਿਨਾਂ ਤੋਂ ਕੱਪੜੇ ਦੇ ਵਪਾਰੀਆਂ ਬੰਦ ਬੁਲਾ ਕੇ ਹੜਤਾਲ ਕੀਤੀ ਸੀ, ਉਥੇ ਪਰ ਅੱਜ ਫਿਰ ਵਪਾਰ ਮੰਡਲ ਦੀ ਹੜਤਾਲ ਕਾਰਨ ਵਪਾਰੀਆਂ ਵੱਲੋਂ ਸਵੇਰੇ ਤੋਂ ਲੈ ਕਿ ਦੁਪਹਿਰ 12 ਵਜੇ ਤੱਕ ਦੁਕਾਨਾਂ ਬੰਦ ਕੀਤੀਆਂ ਜਾਣੀਆਂ ਸਨ ਅਤੇ ਵਪਾਰੀਆਂ ਵੱਲੋਂ ਸ਼ਹਿਰ ’ਚ ਲੱਗਣ ਵਾਲੇ ਰੋਸ ਧਰਨੇ ’ਚ ਸ਼ਾਮਲ ਹੋਣਾ ਸੀ। ਪਰ ਇਸ ਨੂੰ ਉਨ੍ਹਾਂ ਹੰੁਗਾਰਾ ਨਹੀਂ ਮਿਲਿਆ।ਸਦਭਾਵਨਾ ਚੌਂਕ ਵਿਖੇ ਲੱਗੇ ਰੋਸ ਧਰਨੇ ’ਚ ਸੰਬੋਧਨ ਕਰਦੇ ਹੋਏ ਵਪਾਰੀ ਆਗੂ ਜੀਵਨ ਲਾਲ ਗੋਇਲ, ਸੁੰਦਰ ਲਾਲ, ਕਰਤਾਰ ਸਿੰਘ ਜੋੜਾ ਨੇ ਦੱਸਿਆ ਕਿ ਜੀ.ਐਸ.ਟੀ ਵਪਾਰੀ ਵਰਗ ’ਤੇ ਪਾਇਆ ਗਿਆ ਇਕ ਮਾਰੂ ਟੈਕਸ ਦਾ ਬੋਝ ਹੈ।ਜਿਸ ਨਾਲ ਛੋਟੇ ਵਪਾਰੀਆਂ ਦਾ ਮੁਕੰਮਲ ਖਾਤਮਾ ਹੋਣਾ ਤਹਿ ਹੈ।ਇਸ ਨੂੰ ਲੈ ਕਿ ਦੇਸ਼ ਭਰ ਦੇ ਵਪਾਰੀ ਵਰਗ ਦੇ ਅੰਦਰ ਰੋਸ ਪਾਇਆ ਜਾ ਰਿਹਾ ਹੈ। ਹੜਤਾਲ ’ਚ ਵਪਾਰੀਆਂ ਵੱਲੋਂ ਵੱਧ ਚੜ ਕਿ ਹਿੱਸਾ ਨਾ ਲੈਣ ਦੇ ਮਾਮਲੇ ’ਤੇ ਬੋਲਦਿਆਂ ਵਪਾਰੀ ਆਗੂ ਸੁਰੇਸ਼ ਗੋਇਲ ਨੇ ਦੱਸਿਆ ਕਿ ਰਾਜਸੀ ਧਿਰਾਂ ਨੇ ਆਪਣੇ ਨਿੱਜੀ ਲਾਹੇ ਕਾਰਨ ਵਪਾਰੀ ਵਰਗ ਨੂੰ ਅਲੱਗ ਅਲੱਗ ਜਥੇਬੰਦੀਆਂ ਦੇ ਅੰਦਰ ਵੰਡਿਆ ਹੋਇਆ ਹੈ, ਜਿਸ ਦਾ ਅਜਿਹੇ ਸੰਘਰਸ਼ਾਂ `ਤੇ ਮਾਰੂ ਅਸਰ ਪੈਣਾ ਸੁਭਾਵਿਕ ਹੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media