Wednesday, September 27, 2023

ਸਿੱਖਿਆ ਸੰਸਾਰ

ਸੁਤੰਤਰਤਾ ਦਿਵਸ ਮੌਕੇ ਲਹਿਰਾਇਆ ਕੌਮੀ ਝੰਡਾ

ਸੰਗਰੂਰ, 23 ਅਗਸਤ (ਜਗਸੀਰ ਲੌਂਗੋਵਾਲ) – ਸ਼ਹੀਦ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਕੈਪਟਨ ਡਾ. ਓਮ ਪ੍ਰਕਾਸ਼ ਸੇਤੀਆ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ ਮਨਾਇਆ ਗਿਆ।77ਵੇਂ ਸੁਤੰਤਰਤਾ ਸਮਾਰੋਹ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਵਾਈਸ ਚੇਅਰਮੇਨ ਕੰਚਨ ਦੇਵੀ ਅਤੇ ਪ੍ਰਿੰਸੀਪਲ ਸੇਤੀਆ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਜਰਨੈਲ ਸਿੰਘ, ਜਗਸੀਰ ਸਿੰਘ, ਮੋਨਿਕਾ …

Read More »

ਚੰਡੀਗੜ੍ਹ ਇੰਟਰਨੈਸ਼ਨਲ ਸਕੂਲ ਵਿਖੇ ਅਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ

ਸੰਗਰੂਰ, 23 ਅਗਸਤ (ਜਗਸੀਰ ਲੌਂਗੋਵਾਲ) – 77ਵੇਂ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਚੰਡੀਗੜ੍ਹ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਅਧਿਆਪਕਾਂ ਵਲੋਂ ਬੱਚਿਆਂ ਨੂੰ `ਸ਼ਹੀਦਾ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਸਿੱਖਿਆ ਦਿੱਤੀ ਗਈ।

Read More »

ਸਲਾਈਟ ਵਿਖੇ ਆਜ਼ਾਦੀ ਦੀ 77ਵੀਂ ਵਰੇਗੰਢ ਮੌਕੇ ਅੰਮ੍ਰਿਤ ਮਹਾਉਤਸਵ ਮਨਾਇਆ

ਸੰਗਰੂਰ, 23 ਅਗਸਤ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਲੌਂਗੋਵਾਲ ਵਿਖੇ 77ਵਾਂ ਸੁਤੰਤਰਤਾ ਦਿਵਸ ਅਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਗਿਆ।ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਮਨੀ ਕਾਂਤ ਪਾਸਵਾਨ ਨੇ ਰਾਸ਼ਟਰੀ ਝੰਡਾ ਲਹਿਰਾਇਆ।ਮੁੱਖ ਮਹਿਮਾਨ ਵਜੋਂ ਬ੍ਰਿਗੇਡੀਅਰ (ਸੇਵਾ ਮੁਕਤ) ਨੀਰਜ ਪ੍ਰਾਸ਼ਰ, ਭਾਰਤੀ ਫੌਜ ਅਤੇ ਸੀਨੀਅਰ ਉਘੇ ਸਮਾਜ ਸੇਵੀ ਕ੍ਰਿਸ਼ਨ ਬੇਤਾਬ ਨੇ ਸ਼ਿਰਕਤ ਕੀਤੀ।ਸੰਸਥਾ ਦੇ ਐਨ.ਸੀ.ਸੀ ਕੈਡਿਟਾਂ ਅਤੇ ਸੁਰੱਖਿਆ ਕਰਮਚਾਰੀਆਂ …

Read More »

ਟੈਗੋਰ ਵਿਦਿਆਲਿਆ ਵਿਖੇ ਧੂਮਧਾਮ ਨਾਲ ਮਨਾਇਆ ਅਜ਼ਾਦੀ ਦਿਹਾੜਾ

ਸੰਗਰੂਰ, 18 ਅਗਸਤ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਲੋਂਗੋਵਾਲ ਵਿਖੇ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਦੀ ਅਗਵਾਈ ਹੇਠ 77ਵੇਂ ਅਜ਼ਾਦੀ ਦਿਹਾੜੇ ‘ਤੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ।ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਆਜ਼ਾਦੀ ਦੇ ਮਹੱਤਵ ਅਤੇ ਵੱਖ-ਵੱਖ ਦੇਸ਼ ਭਗਤਾਂ ਦੇ ਜੀਵਨ `ਤੇ ਚਾਨਣਾ ਪਾਇਆ।ਉਨਾਂ ਨੇ ਬੱਚਿਆਂ ਨੂੰ …

Read More »

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਮਨਾਇਆ ਅਜ਼ਾਦੀ ਦਿਵਸ

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਖ਼ਾਲਸਾ ਕਾਲਜ ਚਵਿੰਡਾ ਦੇਵੀ, ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਅਜ਼ਾਦੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵਿਖੇ ਪ੍ਰਿੰਸੀਪਲ ਨਾਨਕ …

Read More »

ਛੀਨਾ ਨੇ ਡਾ. ਗੋਗੋਆਣੀ ਦੀ ਧਾਰਮਿਕ ਪੁਸਤਕ ‘ਸਫਲ ਜੀਵਨ ਸੌ ਸਬਕ’ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਜੀਵ ਤੇ ਨਿਰਜੀਵ ਵਸਤਾਂ ‘ਚ ਧਿਰ ਤੇ ਧੁਰੇ ਦੀ ਵਿਸ਼ੇਸ਼ ਮਹੱਤਤਾ ਹੈ।ਸੰਸਾਰੀ ਧੁਰੇ ਤੋਂ ਲੈ ਕੇ ਨਿਰੰਕਾਰੀ ਯਾਤਰਾ ਤੱਕ ਧਿਰ ਤੇ ਧੁਰਾ ਹੀ ਸਹਾਰਾ ਬਣਦੇ ਹਨ।ਗੱਡੀ ਧੁਰੇ ਦੇ ਸਹਾਰੇ ਹੀ ਕਿਰਿਆਸ਼ੀਲ ਹੈ, ਨਹੀਂ ਤਾਂ ਉਹ ਧੁਰੇ ਤੋਂ ਬਗੈਰ ਛਕੜਾ ਬਣ ਕੇ ਖੜੋਤ ਤੇ ਵਿਨਾਸ਼ ਦਾ ਸ਼ਿਕਾਰ ਹੋ ਜਾਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਥੇ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਤੀਆਂ ਤੀਜ਼ ਦੀਆਂ’ ਮਨਾਈਆਂ

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਚਵਿੰਡਾ ਦੇਵੀ ਵਲੋਂ ਸੱਭਿਆਚਾਰ ਤੇ ਵਿਰਸੇ ਨੂੰ ਸਮਝਣ ਤੇ ਸੰਭਾਲਣ ਦੇ ਉਪਰਾਲੇ ਵਜੋਂ ‘ਤੀਆਂ ਤੀਜ ਦੀਆਂ’ ਸਾਵਣ ਮੇਲਾ ਕਰਵਾਇਆ ਗਿਆ।ਇਸ ਦੌਰਾਨ ਵਿਦਿਆਰਥਣਾਂ ਦੇ ਮਹਿੰਦੀ, ਰੰਗੋਲੀ, ਰੱਖੜੀ ਬਣਾਉਣ, ਪੋਸਟਰ ਬਣਾਉਣ, ਮਿਸ ਤੀਜ, ਗਿੱਧਾ, ਭੰਗੜਾ, ਸੋਲੋ ਡਾਂਸ, ਗਰੁੱਪ ਡਾਂਸ ਦੇ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ ਨੇ ਵਿਦਿਆਰਥਣਾਂ ਨੂੰ ਤੀਆਂ …

Read More »

ਖਾਲਸਾ ਕਾਲਜ ਲਾਅ ਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਪ੍ਰੀਖਿਆ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਲਾਅ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਇਮਤਿਹਾਨਾਂ ’ਚ ਸ਼ਾਨਦਾਰ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਲਾਅ ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ …

Read More »

ਲੋਕ ਪੱਖੀ ਨਾਟਕਕਾਰ, ਲੇਖਕ ਤੇ ਅਧਿਆਪਕ ਆਗੂ ਮਾਸਟਰ ਤਰਲੋਚਨ ਸਮਰਾਲਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸਮਰਾਲਾ, 23 ਅਗਸਤ (ਇੰਦਰਜੀਤ ਸਿੰਘ ਕੰਗ) – ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜ਼ਕਾਰੀ ਕਮੇਟੀ ਦੀ ਅੱਜ ਵਿਸ਼ੇਸ਼ ਮੀਟਿੰਗ ਅੱਜ ਏਥੇ ਐਡਵੋਕੇਟ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਲੋਕ ਪੱਖੀ ਨਾਟਕਕਾਰ, ਤਰਕਸ਼ੀਲ ਲੇਖਕ ਅਤੇ ਅਧਿਆਪਕ/ਮੁਲਾਜ਼ਮ ਆਗੂ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੇ ਦਰਦਨਾਕ ਸੜਕ ਹਾਦਸੇ ਰਾਹੀਂ ਅਚਾਨਕ ਹੋਏ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਨਾਮਵਰ ਆਗੂਆਂ ਮਾਸਟਰ ਜਸਦੇਵ …

Read More »

ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਖੰਨਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਸਮਰਾਲਾ, 23 ਅਗਸਤ (ਇੰਦਰਜੀਤ ਸਿੰਘ ਕੰਗ) – ਸਥਾਨਕ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਸਾਉਣ ਦੇ ਮਹੀਨੇ ਦੀ ਮਹਤੱਤਾ ਨੂੰ ਪੰਜਾਬੀ ਵਿਰਸੇ ਦੇ ਰੰਗ ਵਿੱਚ ਰੰਗ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਮੁਟਿਆਰਾਂ ਰੰਗ ਬਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜ ਕੇ ਆਈਆਂ।ਕਾਲਜ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਬੋਲੀਆਂ …

Read More »